12ਵੀਂ ਪਾਸ ਨੌਜਵਾਨਾਂ ਲਈ ਪੁਲਸ ’ਚ 4000 ਅਹੁਦਿਆਂ ’ਤੇ ਨਿਕਲੀ ਭਰਤੀ

Friday, Dec 25, 2020 - 12:21 PM (IST)

ਨਵੀਂ ਦਿੱਲੀ : ਮੱਧ ਪ੍ਰਦੇਸ਼ ਪ੍ਰੋਫੈਸ਼ਨਲ ਐਗਜ਼ਾਮਿਨੇਸ਼ਨ ਬੋਰਡ (ਐਮ.ਪੀ.ਪੀ.ਈ.ਬੀ.) ਵਲੋਂ ਕਾਂਸਟੇਬਲ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਸਕਦੀ ਹੈ। ਬੋਰਡ ਨੇ 4000 ਵੈਕੇਂਸੀ ਦਾ ਸ਼ਾਰਟ ਨੋਟੀਫਿਕੇਸ਼ਨ ਕੁੱਝ ਦਿਨਾਂ ਪਹਿਲਾਂ ਜਾਰੀ ਕੀਤਾ ਸੀ।

ਅਹੁਦਿਆਂ ਦਾ ਵੇਰਵਾ
ਜੀਡੀ ਕਾਂਸਟੇਬਲ - 3862 ਅਹੁਦੇ
ਰੇਡਿਓ ਕਾਂਸਟੇਬਲ - 138 ਅਹੁਦੇ

PunjabKesari

ਮਹੱਤਵਪੂਰਣ ਤਾਰੀਖ਼ਾਂ
ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 24 ਦਸੰਬਰ 2020
ਆਨਲਾਈਨ ਅਰਜ਼ੀ ਜਮ੍ਹਾਂ ਕਰਣ ਦੀ ਆਖ਼ਰੀ ਤਾਰੀਖ਼ - 07 ਜਨਵਰੀ 2021
ਅਰਜ਼ੀ ਵਿੱਚ ਕਰੈਕਸ਼ਨ ਦੀ ਆਖ਼ਰੀ ਤਾਰੀਖ਼ - 12 ਜਨਵਰੀ 2021
ਐਮ.ਪੀ. ਪੁਲਸ ਕਾਂਸਟੇਬਲ ਐਗਜਾਮ ਤਾਰੀਖ਼ - 06 ਮਾਰਚ 2021

ਵਿੱਦਿਅਕ ਯੋਗਤਾ
ਕਾਂਸਟੇਬਲ ਅਹੁਦਿਆਂ ਲਈ 10ਵੀਂ 12ਵੀਂ ਦੀ ਵਿੱਦਿਅਕ ਯੋਗਤਾ ਮੰਗੀ ਜਾ ਸਕਦੀ ਹੈ।  
 
ਉਮਰ ਸੀਮਾ 
ਘੱਟ ਤੋਂ ਘੱਟ- 18 ਸਾਲ ਅਤੇ ਵੱਧ ਤੋਂ ਵੱਧ - 33 ਸਾਲ

ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਦ ਲਿਖਤੀ ਪ੍ਰੀਖਿਆ ਅਤੇ ਸਰੀਰਕ ਯੋਗਤਾ ਪ੍ਰੀਖਿਆ (ਪੀ.ਈ.ਟੀ.) ਅਤੇ ਸਰੀਰਕ ਮਾਪਤੌਲ ਪ੍ਰੀਖਿਆ (ਪੀ.ਐਮ.ਟੀ.) ਦੇ ਆਧਾਰ ਉੱਤੇ ਕੀਤੀ ਜਾਵੇਗੀ।

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸ਼ਿਵਰਾਜ ਸਰਕਾਰ ਨੇ ਮੱਧ ਪ੍ਰਦੇਸ਼ ਪੁਲਸ ਭਰਤੀ ਵਿੱਚ ਮਹਿਲਾ ਉਮੀਦਵਾਰਾਂ ਨੂੰ ਉਚਾਈ ਵਿੱਚ 3 ਸੈਂਟੀਮੀਟਰ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਹੁਣ ਭਰਤੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਮਹਿਲਾ ਉਮੀਦਵਾਰਾਂ ਦੀ ਉਚਾਈ 158 ਦੀ ਬਜਾਏ 155 ਸੈਂਟੀਮੀਟਰ ਹੋਵੇਗੀ।
 


cherry

Content Editor

Related News