12ਵੀਂ ਪਾਸ ਲਈ ਪੁਲਸ ''ਚ ਨੌਕਰੀ ਦਾ ਮੌਕਾ, ਜਲਦ ਕਰੋ ਅਪਲਾਈ

04/18/2018 10:23:32 AM

ਐੱਚ.ਐੱਸ.ਐੱਸ.ਸੀ. (ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ) ਨੇ 12ਵੀਂ ਪਾਸ ਉਮੀਦਵਾਰਾਂ ਲਈ ਭਰਤੀਆਂ ਕੱਢੀਆਂ ਹਨ। ਇਹ ਭਰਤੀਆਂ ਹਰਿਆਣਾ ਪੁਲਸ 'ਚ ਕਾਂਸਟੇਬਲ ਅਤੇ ਸਬ ਇੰਸਪੈਕਟਰ ਲਈ ਹਨ। 
ਕੁੱਲ ਅਹੁਦਿਆਂ ਦੀ ਗਿਣਤੀ- 7110 
ਅਹੁਦਿਆਂ ਦਾ ਵੇਰਵਾ- ਕਾਂਸਟੇਬਲ ਅਤੇ ਸਬ ਇੰਸਪੈਕਟਰ
ਅਪਲਾਈ ਕਰਨ ਦੀ ਆਖਰੀ ਤਾਰੀਕ- ਉਮੀਦਵਾਰ 28 ਮਈ 2018 ਤੱਕ ਇਨ੍ਹਾਂ ਅਹੁਦਿਆਂ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ
ਐਪਲੀਕੇਸ਼ਨ ਫੀਸ ਦੇਣ ਦੀ ਆਖਰੀ ਤਾਰੀਕ- 30 ਮਈ 2018
ਯੋਗਤਾ- ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਦੀ ਪ੍ਰੀਖਿਆ ਪਾਸ ਹੋਣਾ ਚਾਹੀਦਾ। ਇਸ ਤੋਂ ਇਲਾਵਾ ਗਰੈਜ਼ੂਏਟਸ ਨੂੰ ਪਹਿਲ ਦਿੱਤੀ ਜਾਵੇਗੀ।
ਉਮਰ- 18 ਤੋਂ 30 ਸਾਲ ਦਰਮਿਆਨ ਹੈ।
ਚੋਣ ਪ੍ਰਕਿਰਿਆ- ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਸਕਿਲ, ਪ੍ਰੈਕਟੀਕਲ ਅਤੇ ਫਿਜ਼ੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ- ਅਹੁਦਿਆਂ 'ਤੇ ਅਪਲਾਈ ਕਰਨ ਲਈ hssc.gov.in 'ਤੇ ਲਾਗ ਇਨ ਕਰੋ ਅਤੇ ਆਨਲਾਈਨ ਅਪਲਾਈ ਕਰੋ।


Related News