10ਵੀਂ ਪਾਸ ਲਈ ਡਾਕ ਮਹਿਕਮੇ ’ਚ ਨੌਕਰੀ ਦਾ ਸੁਨਹਿਰੀ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ
Wednesday, Sep 15, 2021 - 11:40 AM (IST)

ਨਵੀਂ ਦਿੱਲੀ— ਸਰਕਾਰੀ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਉੱਤਰ ਪ੍ਰਦੇਸ਼ ’ਚ ਵੱਧ ਤੋਂ ਵੱਧ 40 ਸਾਲ ਤੱਕ ਦੀ ਉਮਰ ਦੇ 10ਵੀਂ ਪਾਸ ਉਮੀਦਵਾਰਾਂ ਲਈ ਭਾਰਤੀ ਡਾਕ ਮਹਿਕਮੇ ’ਚ ਬੰਪਰ ਭਰਤੀਆਂ ਨਿਕਲੀਆਂ ਹਨ। ਕੁੱਲ 4264 ਖਾਲੀ ਅਹੁਦਿਆਂ ’ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਣੀ ਹੈ। ਉੱਤਰ ਪ੍ਰਦੇਸ਼ ਪੋਸਟ ਡਾਕ ਸਰਕਲ ’ਚ ਗ੍ਰਾਮੀਣ ਡਾਕ ਸੇਵਕ (GDS) ਅਹੁਦਿਆਂ ’ਤੇ ਯੋਗ ਉਮੀਦਵਾਰ ਭਰਤੀ ਲਈ ਅਪਲਾਈ ਕਰ ਸਕਦੇ ਹਨ।
ਇਨ੍ਹਾਂ ਅਹੁਦਿਆਂ ’ਤੇ ਹੋਵੇਗੀ ਉਮੀਦਵਾਰਾਂ ਦੀ ਭਰਤੀ—
ਗ੍ਰਾਮੀਣ ਡਾਕ ਸੇਵਕ, ਬਰਾਂਚ ਪੋਸਟ ਮਾਸਟਰ ਅਤੇ ਅਸਿਸਟੈਂਟ ਬਰਾਂਚ ਪੋਸਟ ਮਾਸਟਰ ਦੇ ਅਹੁਦਿਆਂ ’ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਲਈ ਅਰਜ਼ੀ ਪ੍ਰਕਿਰਿਆ 23 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ 22 ਸਤੰਬਰ ਤੱਕ ਜਾਰੀ ਰਹੇਗੀ। ਜੇਕਰ ਤੁਸੀਂ ਵੀ 10ਵੀਂ ਪਾਸ ਹੋ ਅਤੇ ਡਾਕ ਮਹਿਕਮੇ ਦੀ ਨੌਕਰੀ ਦੇ ਇੱਛੁਕ ਹੋ ਤਾਂ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹੋ।
ਸਿੱਖਿਅਕ ਯੋਗਤਾ—
ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਥਾਨਕ ਭਾਸ਼ਾ ਅਤੇ ਅੰਗਰੇਜ਼ੀ ਦਾ ਗਿਆਨ ਵੀ ਹੋਣਾ ਲਾਜ਼ਮੀ ਹੈ।
ਉਮਰ ਹੱਦ—
ਉਮੀਦਵਾਰ ਦੀ ਉਮਰ 18 ਤੋਂ 40 ਸਾਲ ਤੈਅ ਕੀਤੀ ਗਈ ਹੈ, ਜਿਸ ਵਿਚ ਨਿਯਮ ਮੁਤਾਬਕ ਛੋਟ ਦੀ ਵਿਵਸਥਾ ਵੀ ਹੈ।
ਇੰਝ ਕਰੋ ਅਪਲਾਈ—
ਉਮੀਦਵਾਰ ਅਪਲਾਈ ਕਰਨ ਦੇ ਯੋਗ ਹੈ ਤਾਂ ਉਹ ਅਧਿਕਾਰਤ ਵੈੱਬਸਾਈਟ https://appost.in/gdsonline/Home.aspx ’ਤੇ ਜਾਵੇ ਅਤੇ ਨਿਰਦੇਸ਼ਾਂ ਮੁਤਾਬਕ ਆਪਣੀ ਜਾਣਕਾਰੀ ਨਾਲ ਅਪਲਾਈ ਕਰੇ। ਦੱਸ ਦੇਈਏ ਕਿ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 22 ਸਤੰਬਰ ਹੈ।