ਭਾਰਤੀ ਜਲ ਸੈਨਾ ''ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
Monday, Jul 05, 2021 - 11:19 AM (IST)

ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਸਪੈਸ਼ਲ ਨੇਵਲ ਓਰੀਏਂਟੇਸ਼ਨ ਕੋਰਸ ਦੇ ਅਧੀਨ ਇਨਫੋਰਮੇਸ਼ਨ ਟੈਕਨਾਲੋਜੀ (ਆਈ.ਟੀ.) ਲਈ ਸ਼ਾਰਟ ਸਰਵਿਸ ਕਮੀਸ਼ਨ (ਐੱਸ.ਐੱਸ.ਸੀ.) ਅਧਿਕਾਰੀਆਂ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਅਹੁਦੇ
ਕੁੱਲ 45 ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ।
ਸਿੱਖਿਆ ਯੋਗਤਾ
ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕੰਪਿਊਟਰ ਸਾਇੰਸ ਜਾਂ ਕੰਪਿਊਟਰ ਇੰਜੀਨੀਅਰਿੰਗ 'ਚ ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਬੀ.ਈ. ਜਾਂ ਬੀਟੈੱਕ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਈ.ਟੀ., ਐੱਮ.ਐੱਸ.ਸੀ. (ਕੰਪਿਊਟਰ/ਆਈ.ਟੀ.), ਐੱਮ.ਸੀ.ਏ., ਐੱਮ.ਟੇਕ (ਕੰਪਿਊਟਰ ਸਾਇੰਸ ਜਾਂ ਆਈ.ਟੀ.) 'ਚ ਮਾਨਤਾ ਪ੍ਰਾਪਤ ਸੰਸਥਾ ਤੋਂ ਕੀਤੀ ਹੋਵੇ।
ਉਮਰ
ਉਮੀਦਵਾਰ ਦਾ ਜਨਮ 2 ਜਨਵਰੀ 1997 ਅਤੇ 1 ਜੁਲਾਈ 2002 ਦਰਮਿਆਨ ਹੋਣਾ ਚਾਹੀਦਾ।
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ https://www.joinindiannavy.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।