10ਵੀਂ-12ਵੀਂ ਪਾਸ ਉਮੀਦਵਾਰਾਂ ਲਈ BRO ’ਚ ਨੌਕਰੀ ਦਾ ਸੁਨਹਿਰੀ ਮੌਕਾ

Sunday, Jun 05, 2022 - 12:16 PM (IST)

10ਵੀਂ-12ਵੀਂ ਪਾਸ ਉਮੀਦਵਾਰਾਂ ਲਈ BRO ’ਚ ਨੌਕਰੀ ਦਾ ਸੁਨਹਿਰੀ ਮੌਕਾ

ਨਵੀਂ ਦਿੱਲੀ– ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਕੋਲ ਨੌਕਰੀ ਦਾ ਸੁਨਹਿਰੀ ਮੌਕਾ ਹੈ। ਸੜਕ ਸੀਮਾ ਸੰਗਠਨ (BRO) ਨੇ ਅਧਿਕਾਰਤ ਨੋਟੀਫ਼ਿਕੇਸ਼ਨ ਜਾਰੀ ਕਰ ਕੇ 876 ਅਹੁਦੇ ’ਤੇ ਅਸਾਮੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਦੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ  http://bro.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ’ਤੇ ਸਿਰਫ਼ ਪੁਰਸ਼ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ। 

ਇਨ੍ਹਾਂ ਅਹੁਦਿਆਂ ’ਤੇ ਨਿਕਲੀਆਂ ਅਸਾਮੀਆਂ-
ਸੜਕ ਸੀਮਾ ਸੰਗਠਨ ਵਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਮੁਤਾਬਕ ਸਟੋਰ ਕੀਪਰ ਟੈਕਨੀਕਲ ਦੇ ਅਹੁਦੇ ਲਈ 377 ਅਸਾਮੀਆਂ ਅਤੇ ਮਲਟੀ ਸਕਿਲਡ ਵਰਕਰ ਅਹੁਦੇ ਲਈ 499 ਅਸਾਮੀਆਂ ਕੱਢੀਆਂ ਹਨ।

ਸਿੱਖਿਅਕ ਯੋਗਤਾ-
ਸਟੋਰ ਕੀਪਰ ਟੈਕਨੀਕਲ ਦੇ ਅਹੁਦੇ ਲਈ ਅਪਲਾਈ ਕਰ ਰਹੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ ਹੈ। ਉਥੇ ਹੀ ਮਲਟੀ ਸਕਿਲਡ ਵਰਕਰ ਅਹੁਦੇ ਲਈ ਅਪਲਾਈ ਕਰ ਰਹੇ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ ਪਾਸ ਹੋਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਨੋਟੀਫ਼ਿਕੇਸ਼ਨ ਚੈਕ ਕਰ ਸਕਦੇ ਹਨ।

ਉਮਰ ਹੱਦ 
ਸਟੋਰ ਕੀਪਰ ਟੈਕਨੀਕਲ ਦੇ ਅਹੁਦੇ ਲਈ ਉਮਰ ਹੱਦ 18 ਤੋਂ 27 ਸਾਲ ਤੈਅ ਕੀਤੀ ਗਈ ਹੈ। ਸਕਿਲਡ ਵਰਕਰ ਦੇ ਅਹੁਦੇ ਲਈ ਉਮਰ ਹੱਦ 18 ਤੋਂ 25 ਸਾਲ ਤੈਅ ਕੀਤੀ ਗਈ ਹੈ।

ਅਰਜ਼ੀ ਫ਼ੀਸ-
ਜੇਕਰ ਅਰਜ਼ੀ ਫ਼ੀਸ ਦੀ ਗੱਲ ਕੀਤੀ ਜਾਵੇ ਤਾਂ ਜਨਰਲ, OBC ਅਤੇ EWS ਨੂੰ 50 ਰੁਪਏ ਦੇਣੇ ਹੋਣਗੇ। SC/ST ਵਰਗ ਨੂੰ ਕੋਈ ਅਰਜ਼ੀ ਫੀਸ ਨਹੀਂ ਦੇਣੀ ਹੋਵੇਗੀ।

ਚੋਣ ਪ੍ਰਕਿਰਿਆ- 
ਇਨ੍ਹਾਂ ਅਹੁਦਿਆਂ ’ਤੇ ਉਮੀਦਵਾਰਾਂ ਦੀ ਚੋਣ ਆਨਲਾਈਨ ਲਿਖਤੀ ਪ੍ਰੀਖਿਆ ਦੇ ਆਧਾਰ ’ਤੇ ਹੋਵੇਗੀ। ਮੈਰਿਟ ਲਿਸਟ ’ਚ ਥਾਂ ਬਣਾਉਣ ਤੋਂ ਬਾਅਦ ਉਮੀਦਵਾਰਾਂ ਦਾ ਸਰੀਰਕ ਫਿਟਨੈੱਸ, ਸਕਿਲ ਟੈਸਟ ਅਤੇ ਮੈਡੀਕਲ ਪ੍ਰੀਖਿਆ ਹੋਵੇਗੀ। 


author

Tanu

Content Editor

Related News