ਬੈਂਕ ’ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਇਨ੍ਹਾਂ 3 ਬੈਂਕਾਂ ’ਚ ਨਿਕਲੀ ਭਰਤੀ

01/02/2021 12:05:00 PM

ਨਵੀਂ ਦਿੱਲੀ : ਬੈਂਕ ਵਿੱਚ ਨੌਕਰੀ ਕਰਣ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ 3 ਵੱਡੇ ਬੈਂਕਾਂ ਵਿੱਚ ਨੌਕਰੀ ਲਈ ਅਪਲਾਈ ਕਰਨ ਦਾ ਸੁਨਹਿਰੀ ਮੌਕਾ ਹੈ। ਦਰਅਸਲ ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਬੜੌਦਾ, ਅਤੇ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ ਵਿੱਚ ਵੱਖ-ਵੱਖ ਅਹੁਦਿਆਂ ਉੱਤੇ ਭਰਤੀ ਲਈ ਅਰਜ਼ੀ ਪ੍ਰਕਿਰਿਆ ਜ਼ਾਰੀ ਹੈ। ਅਸੀਂ ਤੁਹਾਨੂੰ ਇਨ੍ਹਾਂ 3 ਬੈਂਕਾਂ ਵਿੱਚ ਨਿਕਲੀਆਂ ਭਰਤੀਆਂ ਦੀ ਜਾਣਕਾਰੀ ਦੇ ਰਹੇ ਹਾਂ। ਯੋਗ ਅਤੇ ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸੱਕਦੇ ਹਨ।  

ਬੈਂਕ ਆਫ ਬੜੌਦਾ ਵਿੱਚ ਸਪੈਸ਼ਲਿਸਟ ਆਫ਼ਿਸਰਸ ਦੇ ਅਹੁਦੇ ’ਤੇ ਨਿਕਲੀ ਭਰਤੀ
ਬੈਂਕ ਆਫ ਬੜੌਦਾ ਵਿੱਚ ਸਪੈਸ਼ਲਿਸਟ ਆਫ਼ਿਸਰਸ ਦੇ ਅਹੁਦਿਆਂ ਉੱਤੇ ਭਰਤੀਆਂ ਨਿਕਲੀਆਂ ਹਨ। ਬੈਂਕ ਆਫ ਬੜੌਦਾ ਵਿੱਚ ਸਪੈਸ਼ਲਿਸਟ ਆਫ਼ਿਸਰਸ ਦੇ ਕੁੱਲ 32 ਅਹੁਦਿਆਂ ਉੱਤੇ ਭਰਤੀ ਕੀਤੀ ਜਾਵੇਗੀ, ਜਿਸ ਵਿੱਚ 27 ਅਹੁਦੇ ਸਕਿਓਰਿਟੀ ਅਫ਼ਸਰ, ਜਦੋਂਕਿ ਫਾਇਰ ਅਫ਼ਸਰ ਦੇ 5 ਅਹੁਦੇ ਸ਼ਾਮਿਲ ਹਨ।  ਬੈਂਕ ਆਫ ਬੜੌਦਾ ਵਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਣ ਦੀ ਆਖ਼ਰੀ ਤਾਰੀਖ਼ 8 ਜਨਵਰੀ 2021 ਨਿਰਧਾਰਤ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈਬਸਾਈਟ http://bankofbaroda.in ਉੱਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ ਵਿਚ ਸਪੈਸ਼ਲਿਸਟ ਕੇਡਰ ਅਫ਼ਸਰ ਦੇ ਅਹੁਦਿਆਂ ’ਤੇ ਭਰਤੀ
ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ (IDBI Bank) ਵਿੱਚ ਸਪੈਸ਼ਲਿਸਟ ਕੇਡਰ ਅਫ਼ਸਰ ਦੇ ਅਹੁਦਿਆਂ ਉੱਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਜਿਸ ਤਹਿਤ ਮੈਨੇਜਰ, ਅਸਿਸਟੈਂਟ ਮੈਨੇਜਰ, ਜਨਰਲ ਮੈਨੇਜਰ ਸਮੇਤ ਕੁੱਲ 134 ਅਹੁਦਿਆਂ ਉੱਤੇ ਨਿਯੁਕਤੀ ਕੀਤੀ ਜਾਵੇਗੀ। ਵੱਖ-ਵੱਖ ਅਹੁਦਿਆਂ ਲਈ ਵਿਦਿਅਕ ਯੋਗਤਾਵਾਂ ਵੀ ਵੱਖ-ਵੱਖ ਨਿਰਧਾਰਤ ਹਨ। ਇਨ੍ਹਾਂ ਅਹੁਦਿਆਂ ਉੱਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 07 ਜਨਵਰੀ, 2021 ਹੈ। ਯੋਗ ਅਤੇ ਚਾਹਵਾਨ ਉਮੀਦਵਾਰ https://www.idbibank.in/index.asp ਅਧਿਕਾਰਤ ਵੈਬਸਾਈਟ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਆਈ.ਡੀ.ਬੀ.ਆਈ. ਬੈਂਕ ਵਿੱਚ ਇਨ੍ਹਾਂ ਅਹੁਦਿਆਂ ਉੱਤੇ ਨੌਕਰੀ ਲਈ ਉਮੀਦਵਾਰਾਂ ਨੂੰ ਕੋਈ ਲਿਖਤੀ ਪ੍ਰੀਖਿਆ ਨਹÄ ਦੇਣੀ ਹੋਵੇਗੀ ਸਗੋਂ ਮੈਰਿਟ ਲਿਸਟ ਅਤੇ ਇੰਟਰਵਿਊ ਦੇ ਆਧਾਰ ਉੱਤੇ ਚੋਣ ਕੀਤੀ ਜਾਵੇਗੀ।

ਸਟੇਟ ਬੈਂਕ ਆਫ ਇੰਡੀਆ ਵਿਚ ਅਫ਼ਸਰ ਦੇ ਅਹੁਦਿਆਂ ’ਤੇ ਨਿਕਲੀ ਭਰਤੀ
ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੇ ਸ‍ਪੈਸ਼ਲਿਸ‍ਟ ਅਫ਼ਸਰ ਦੇ 452 ਅਹੁਦਿਆਂ ਉੱਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ, ਜਿਸ ਤਹਿਤ ਡਿਪਟੀ ਮੈਨੇਜਰ, ਅਸਿਸਟੈਂਟ ਮੈਨੇਜਰ, ਮੈਨੇਜਰ, ਮਾਰਕੀਟਿੰਗ ਮੈਨੇਜਰ, ਸਕਿਓਰਿਟੀ ਐਨਾਲਿਸਟ, ਆਈ.ਟੀ. ਸਕਿਓਰਿਟੀ ਮਾਹਰ ਸਮੇਤ ਕਈ ਅਹੁਦਿਆਂ ਉੱਤੇ ਨਿਯੁਕਤੀ ਕੀਤੀ ਜਾਵੇਗੀ। ਇਨ੍ਹਾਂ ਅਹੁਦਿਆਂ ਉੱਤੇ ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ਉੱਤੇ ਕੀਤੀ ਜਾਵੇਗੀ। ਪਹਿਲਾਂ ਪੜਾਅ ਦੀ ਪ੍ਰੀਲਿੰ‍ਸ ਪ੍ਰੀਖਿਆ ਫਰਵਰੀ ਵਿੱਚ ਆਯੋਜਿਤ ਹੋਣ ਦੀ ਉਮੀਦ ਹੈ। ਵੱਖ-ਵੱਖ ਅਹੁਦਿਆਂ ਲਈ ਸਿੱਖਿਅਕ ਯੋਗਤਾ ਵੀ ਵੱਖ-ਵੱਖ ਹੀ ਨਿਰਧਾਰਤ ਕੀਤੀ ਗਈ ਹੈ। ਯੋਗ ਅਤੇ ਚਾਹਵਾਨ ਉਮੀਦਵਾਰ 11 ਜਨਵਰੀ 2021 ਤੱਕ ਅਧਿਕਾਰਤ ਵੈਬਸਾਈਟ http://sbi.co.in/careers ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


cherry

Content Editor

Related News