ਕੂਲਰ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

08/13/2019 11:14:45 PM

ਗੁਰਾਇਆ,(ਹੇਮੰਤ): ਸ਼ਹਿਰ 'ਚ ਕੂਲਰ ਤੋਂ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਵਿਨੇ ਘਈ ਪੁੱਤਰ ਜੋਗਿੰਦਰਪਾਲ ਵਾਸੀ ਗੁਰਾਇਆ ਬੀਤੀ ਰਾਤ ਅੱਧੀ ਰਾਤ ਤੋਂ ਬਾਅਦ ਕੂਲਰ ਬੰਦ ਕਰਨ ਲਈ ਉੱਠਿਆ। ਜਿਸ ਦੌਰਾਨ ਉਸ ਨੂੰ ਕੂਲਰ ਤੋਂ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰ ਵੱਲੋਂ ਉਸ ਦੀਆਂ ਅੱਖਾਂ ਦਾਨ ਕਰ ਦਿੱਤੀਆਂ ਗਈਆਂ ਹਨ। ਵਿਨੇ ਘਈ ਖੂਨਦਾਨੀ ਵੀ ਸੀ, ਜੋ ਅਨੇਕਾਂ ਵਾਰ ਖੂਨ ਦਾਨ ਕਰ ਚੁੱਕਾ ਸੀ।


Related News