ਸੜਕ ਹਾਦਸੇ ਵਿਚ ਔਰਤ ਦੀ ਹੋਈ ਮੌਤ

Thursday, Aug 20, 2026 - 12:10 PM (IST)

ਸੜਕ ਹਾਦਸੇ ਵਿਚ ਔਰਤ ਦੀ ਹੋਈ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਜਸਵਿੰਦਰ, ਗੁਪਤਾ)- ਹਾਈਵੇਅ 'ਤੇ ਵਾਪਰੇ ਸੜਕ ਹਾਦਸੇ ਕਾਰਨ ਫੁੱਟਪਾਥ 'ਤੇ ਕੰਮ ਕਰ ਰਹੀ ਔਰਤ ਦੀ ਮੋਟਰਸਾਈਕਲ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਮੌਤ ਦਾ ਸ਼ਿਕਾਰ ਹੋਈ 66 ਸਾਲਾ ਔਰਤ ਦੀ ਪਛਾਣ ਸੁਮਿੱਤਰੀ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਬੋਦਲ ਛਾਉਣੀ ਦੇ ਰੂਪ ਵਿਚ ਹੋਈ ਹੈ ।

ਇਹ ਵੀ ਪੜ੍ਹੋ: ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਮਿੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ ਦੌਰ ਦੇ ਸੁਣੋ ਅਣਸੁਣੇ ਕਿੱਸੇ

ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸੁਮਿੱਤਰੀ ਕੌਰ ਪ੍ਰਾਈਵੇਟ ਠੇਕੇਦਾਰ ਲਈ ਹੋਰਨਾਂ ਮਜ਼ਦੂਰਾਂ ਨਾਲ ਮਿਲ ਕੇ ਗੁਰਦੁਆਰਾ ਨਾਨਕ ਦਰਬਾਰ ਲੋਧੀਚੱਕ ਮੋੜ ਨੇੜੇ ਸੜਕ ਕਿਨਾਰੇ ਫੁੱਟਪਾਥ ਤੋਂ ਘਾਹ ਕੱਟਣ ਦਾ ਕੰਮ ਕਰਨ ਲਈ ਸੜਕ ਕਿਨਾਰੇ ਖੜ੍ਹੀ ਸੀ ਅਤੇ ਠੇਕੇਦਾਰ ਨੇ ਸੁਰੱਖਿਆ ਲਈ ਸੜਕ 'ਤੇ ਰੋਕਾ ਵੀ ਲਾਈਆਂ ਹੋਈਆਂ ਸਨ। ਇੰਨੇ ਨੂੰ ਲਾਪਰਵਾਹ ਮੋਟਰਸਾਈਕਲ ਸਵਾਰ ਨੇ ਸੁਮਿੱਤਰੀ ਕੌਰ ਦੇ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਾਂਡਾ ਪੁਲਸ ਨੇ ਮ੍ਰਿਤਕ ਔਰਤ ਦੇ ਪੁੱਤਰ ਸੋਮ ਲਾਲ ਦੇ ਬਿਆਨ ਦੇ ਆਧਾਰ 'ਤੇ ਟੱਕਰ ਮਾਰਨ ਵਾਲੇ ਮੋਟਰਸਾਈਕਲ ਸਵਾਰ ਲਖਵਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਭੈਣੀ ਭਾਗਰ (ਕਾਦੀਆਂ) ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਐੱਸ. ਆਈ. ਜਗਦੀਪ ਸਿੰਘ ਹਾਦਸੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਪੌਂਗ ਡੈਮ ਦੇ ਖੋਲ੍ਹੇ ਫਲੱਡ ਗੇਟ, BBMB ਦੀ ਵੱਡੀ ਚਿਤਾਵਨੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News