ਨਸ਼ੇ ਵਾਲੀਆਂ ਗੋਲ਼ੀਆਂ ਸਮੇਤ ਔਰਤ ਗ੍ਰਿਫ਼ਤਾਰ
Sunday, Oct 20, 2024 - 05:10 AM (IST)

ਬੰਗਾ (ਰਾਕੇਸ਼ ਅਰੋੜਾ)-ਥਾਣਾ ਸਦਰ ਬੰਗਾ ਪੁਲਸ ਦੁਆਰਾ 45 ਨਸ਼ੇ ਵਾਲੀਆਂ ਗੋਲ਼ੀਆ ਸਮੇਤ ਇਕ ਔਰਤ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐੱਸ. ਐੱਚ. ਓ. ਮੈਡਮ ਮਨਜੀਤ ਕੌਰ ਨੇ ਦੱਸਿਆ ਕਿ ਏ. ਐੱਸ. ਆਈ. ਬਲਵਿੰਦਰ ਕੁਮਾਰ ਸਮੇਤ ਪੁਲਸ ਪਾਰਟੀ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਥਾਣਾ ਸਦਰ ਬੰਗਾ ਤੋਂ ਬੰਗਾ ਨਵਾਂਸ਼ਹਿਰ ਮੁੱਖ ਰਾਹੀਂ ਪਿੰਡ ਭੁਤਾ ਕਾਲੋਨੀਆਂ ਤੋਂ ਵਾਪਸ ਬੰਗਾ ਨਵਾਂਸ਼ਹਿਰ ਮੁੱਖ ਮਾਰਗ ਵੱਲ ਨੂੰ ਆ ਰਹੇ ਸਨ।
ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਮੁੱਖ ਮਾਰਗ ਤੋਂ ਮਹਿਜ਼ 200 ਗਜ਼ ਪਿੱਛੇ ਸੀ, ਤਾਂ ਇਕ ਔਰਤ ਪੱਕੀ ਸੜਕ ਦੇ ਖੱਬੇ ਹੱਥ ਪੱਥਰ ਦੀ ਬਣੀ ਕੁਰਸੀ ’ਤੇ ਬੈਠੀ ਵਿਖਾਈ ਦਿੱਤੀ ਜੋ ਪਿੰਡ ਵਾਲੇ ਪਾਸੇ ਤੋਂ ਪੁਲਸ ਦੀ ਗੱਡੀ ਨੂੰ ਆਉਂਦਾ ਵੇਖ ਘਬਰਾ ਗਈ ਅਤੇ ਉਸ ਨੂੰ ਲੇਡੀ ਸੀਨੀਅਰ ਕਾਂਸਟੇਬਲ ਦੀ ਮਦਦ ਨਾਲ ਕਾਬੂ ਕੀਤਾ। ਸ਼ੁਰੂਆਤੀ ਜਾਂਚ ਦੌਰਾਨ ਉਕਤ ਦੀ ਪਛਾਣ ਨਿੰਦਰ ਰਾਣੀ ਪਤਨੀ ਸੁਰਿੰਦਰ ਸਿੰਘ ਨਿਵਾਸੀ ਕਾਹਮਾ ਵੱਜੋ ਹੋਈ।
ਇਹ ਵੀ ਪੜ੍ਹੋ- ਪੰਜਾਬ ਦੇ ਪ੍ਰਸਿੱਧ ਕਥਾਵਾਚਕ ਦਾ ਅਮਰੀਕਾ 'ਚ ਦਿਹਾਂਤ
ਉਨ੍ਹਾਂ ਦੱਸਿਆ ਜਦੋ ਉਸ ਦੀ ਜਾਂਚ ਕੀਤੀ ਤਾਂ ਉਸ ਕੋਲੋਂ 4 ਪੱਤੇ ਨਸ਼ੇ ਵਾਲੀਆਂ ਗੋਲ਼ੀਆਂ ਹਰੇਕ ਪੱਤੇ ਵਿਚ 10-10 ਗੋਲ਼ੀਆਂ ਅਤੇ ਇਕ ਪੱਤਾ 5 ਗੋਲੀਆਂ ਬਰਾਮਦ ਹੋਈਆ ਜਿਸ ਸਬੰਧੀ ਕਾਬੂ ਆਈ ਔਰਤ ਕੋਈ ਡਾਕਟਰੀ ਪਰਚੀ/ਬਿੱਲ ਪੇਸ਼ ਨਹੀਂ ਕਰ ਸਕੀ, ਜਿਸ ਨੂੰ ਅਗਲੀ ਕਾਰਵਾਈ ਲਈ ਥਾਣਾ ਸਦਰ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਨੂੰ ਅੱਜ ਡਾਕਟਰੀ ਜਾਂਚ ਉਪੰਰਤ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਨੇ ਖੁਦ ਸਾਂਭਿਆ ਮੋਰਚਾ, 2 ਹਜ਼ਾਰ ਤੋਂ ਵੱਧ ਸ਼ਰਧਾਲੂ ਡਟੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ