ਨਾਜਾਇਜ਼ ਸ਼ਰਾਬ ਸਣੇ ਪੁਲਸ ਨੇ ਇਕ ਬੀਬੀ ਨੂੰ ਕੀਤਾ ਕਾਬੂ

Sunday, Aug 02, 2020 - 05:28 PM (IST)

ਨਾਜਾਇਜ਼ ਸ਼ਰਾਬ ਸਣੇ ਪੁਲਸ ਨੇ ਇਕ ਬੀਬੀ ਨੂੰ ਕੀਤਾ ਕਾਬੂ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਸ਼ਰਮਾ)— ਟਾਂਡਾ ਪੁਲਸ ਦੀ ਟੀਮ ਨੇ ਬਿਜਲੀ ਘਰ ਕਾਲੋਨੀ ਨਜ਼ਦੀਕ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੀ ਇਕ ਬੀਬੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਥਾਣੇਦਾਰ ਅਮਰੀਕ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੀ ਗਈ ਮੁਲਜ਼ਮ ਦੀ ਪਛਾਣ ਬਿਮਲਾ ਉਰਫ ਮਾਣੋ ਪਤਨੀ ਕਪੂਰ ਚੰਦ ਨਿਵਾਸੀ ਵਾਰਡ ਨੰਬਰ 2 ਨਜ਼ਦੀਕ ਬਿਜਲੀ ਘਰ ਟਾਂਡਾ ਦੇ ਰੂਪ 'ਚ ਹੋਈ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਪੁਲਸ ਦੀ ਟੀਮ ਬਿਜਲੀ ਘਰ ਚੌਕ ਨਜ਼ਦੀਕ ਗਸ਼ਤ ਕਰ ਰਹੀ ਸੀ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਜੋ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ ਅਤੇ ਹੁਣ ਵੀ ਬਿਜਲੀ ਘਰ ਨਜ਼ਦੀਕ ਖ਼ਾਲੀ ਪਲਾਟ ਦੀ ਕੰਧ ਦੇ ਓਹਲੇ ਹੋ ਕੇ ਗ੍ਰਾਹਕਾਂ ਨੂੰ ਸ਼ਰਾਬ ਪਿਲਾ ਰਹੀ ਹੈ।

ਪੁਲਸ ਟੀਮ ਨੇ ਸੂਚਨਾ ਦੇ ਆਧਾਰ 'ਤੇ ਮੌਕੇ 'ਤੇ ਛਾਪੇਮਾਰੀ ਕਰਕੇ ਉਕਤ ਮੁਲਜ਼ਮ ਨੂੰ ਕਾਬੂ ਕੀਤਾ ਅਤੇ ਉਸ ਦੇ ਕਬਜੇ 'ਚੋਂ ਨਾਜਾਇਜ਼ ਸ਼ਰਾਬ ਦੀਆਂ 22  ਬੋਤਲਾਂ ਬਰਾਮਦ ਕਰਕੇ ਉਸ ਦੇ ਖ਼ਿਲਾਫ਼ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News