10 ਕਿਲੋ ਡੋਡੇ ਚੂਰਾ-ਪੋਸਤ, ਮੋਟਰਸਾਈਕਲ ਸਮੇਤ ਔਰਤ ਕਾਬੂ, ਇਕ ਨਾਮਜ਼ਦ
Sunday, May 25, 2025 - 05:01 PM (IST)

ਬੰਗਾ (ਰਾਕੇਸ਼ ਅਰੋੜਾ)- ਥਾਣਾ ਸਦਰ ਬੰਗਾ ਪੁਲਸ ਨੇ 10 ਕਿਲੋ ਡੋਡੇ ,ਇਕ ਮੋਟਰਸਾਈਕਲ ਸਮੇਤ ਇਕ ਔਰਤ ਨੂੰ ਕਾਬੂ ਕਰਨ ਅਤੇ ਉਸ ਵੱਲੋਂ ਦਿੱਤੀ ਜਾਣਕਾਰੀ ’ਤੇ ਇਕ ਨੂੰ ਨਾਮਜ਼ਦ ਕਰ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐੱਸ. ਐੱਚ. ਓ. ਐੱਸ. ਆਈ. ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਚਲਾਏ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਸੀਨੀਅਰ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਦੁਆਰਾ ਜਾਰੀ ਹਦਾਇਤਾਂ ’ਤੇ ਉਨ੍ਹਾਂ ਵੱਲੋਂ ਵੱਖ-ਵੱਖ ਪੁਲਸ ਪਾਰਟੀਆਂ ਨੂੰ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਏਰੀਏ ਵਿਚ ਭੇਜਿਆ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਵਪਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ
ਉਨ੍ਹਾਂ ਦੱਸਿਆ ਇਸੇ ਮੁਹਿੰਮ ਤਹਿਤ ਉਨ੍ਹਾਂ ਦੀ ਪੁਲਸ ਪਾਰਟੀ ਏ. ਐੱਸ. ਆਈ. ਬਲਜਿੰਦਰ ਕੁਮਾਰ ਸਮੇਤ ਪੁਲਸ ਪਾਰਟੀ ਥਾਣਾ ਸਦਰ ਤੋਂ ਪਿੰਡ ਮਜਾਰੀ, ਬਾਹੜੋਵਾਲ ਹੁੰਦੇ ਹੋਏ ਪਿੰਡ ਕਲੇਰਾਂ ਤੋਂ ਪਿੰਡ ਜੰਡਿਆਲਾ ਨੂੰ ਜਾ ਰਹੇ ਸੀ। ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਕਲੇਰਾਂ ਜੰਡਿਆਲਾ ਪੁਲੀ ਕੋਲ ਪੁੱਜੀ ਤਾਂ ਇਕ ਮੋਟਰਸਾਈਕਲ ਕੋਲ ਇਕ ਔਰਤ ਖੜ੍ਹੀ ਵਿਖਾਈ ਦਿੱਤੀ ਅਤੇ ਮੋਟਰਸਾਈਕਲ 'ਤੇ ਇਕ ਥੈਲਾ ਗੱਟੂ ਰੱਖਿਆ ਹੋਇਆ ਸੀ, ਜਿਸ ’ਤੇ ਏ. ਐੱਸ. ਆਈ. ਨੇ ਸਾਥੀ ਲੇਡੀਜ਼ ਕਰਮਚਾਰੀ ਹੈੱਡ ਕਾਂਸਟੇਬਲ ਰੀਣਾ ਰਾਣੀ ਦੀ ਮਦਦ ਨਾਲ ਉਕਤ ਔਰਤ ਨੂੰ ਸ਼ੱਕ ਦੇ ਬਿਨਾਂ ਕਾਬੂ ਕੀਤਾ। ਉਨ੍ਹਾਂ ਦੱਸਿਆ ਸ਼ੁਰੂਆਤੀ ਜਾਂਚ ਦੌਰਾਨ ਉਕਤ ਔਰਤ ਨੇ ਆਪਣਾ ਨਾਮ ਰੇਖਾ ਰਾਣੀ ਪਤਨੀ ਬਲਵਿੰਦਰ ਸਿੰਘ ਨਿਵਾਸੀ ਜੰਡਿਆਲਾ ਅਤੇ ਦੱਸਿਆ ਕਿ ਉਕਤ ਮੋਟਰਸਾਈਕਲ ਉਸ ਦਾ ਭਾਣਜਾ ਸਾਹਿਲ ਪੁੱਤਰ ਸੁਖਦੇਵ ਨਿਵਾਸੀ ਲੱਖਪੁਰ ਚਲਾਉਂਦਾ ਸੀ, ਜੋ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਆਉਂਦਾ ਵੇਖ ਮੋਟਰਸਾਈਕਲ ’ਤੇ ਥੈਲਾ ਗੱਟੂ ਛੱਡ ਕੇ ਖਿਸਕ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ
ਉਨਾਂ ਦੱਸਿਆ ਜਦੋ ਏ. ਐੱਸ. ਆਈ. ਬਲਜਿੰਦਰ ਕੁਮਾਰ ਵੱਲੋਂ ਮੋਟਰਸਾਈਕਲ ’ਤੇ ਪਏ ਥੈਲਾ ਗੱਟੂ ਦੀ ਜਾਂਚ ਕੀਤੀ ਤਾਂ ਉਸ ’ਚੋਂ 10 ਕਿਲੋ ਡੋਡੇ ਬਰਾਮਦ ਹੋਏ ਜਿਸ ਤੋਂ ਬਾਅਦ ਉਕਤ ਔਰਤ ਨੂੰ ਸਮੇਤ ਮੋਟਰਸਾਈਕਲ ਅਤੇ ਥੈਲਾ ਗੱਟੂ ਥਾਣਾ ਲਿਆਂਦਾ ਗਿਆ ਅਤੇ ਉਸ ਦੇ ਭਾਣਜੇ ਸਾਹਿਲ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਨਾਮਜ਼ਦ ਕੀਤੇ ਵਿਅਕਤੀ ਨੂੰ ਕਾਬੂ ਕਰਨ ਲਈ ਪੁਲਸ ਉਸ ਦੀ ਭਾਲ ਵਿਚ ਲੱਗੀ ਹੋਈ ਹੈ ਅਤੇ ਜਲਦ ਹੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ACP ਤੇ SHO ’ਤੇ ਵੀ ਡਿੱਗ ਸਕਦੀ ਹੈ ਗਾਜ, MLA ਰਮਨ ਅਰੋੜਾ ਨਾਲ ਮਿਲ ਕਮਾਏ ਕਰੋੜਾਂ ਰੁਪਏ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e