ਸੱਤਾ ਕਤਲਕਾਂਡ ਤੋਂ ਬਾਅਦ ਮੰਡੀ ’ਚ ਰੇਹੜੀਆਂ-ਫੜ੍ਹੀਆਂ ਤੋਂ ਦੋਬਾਰਾ ਹਫ਼ਤਾ ਵਸੂਲੀ ਸ਼ੁਰੂ, ਮੰਡੀ ਅਧਿਕਾਰੀਆਂ ਨੇ ਧਾਰੀ ਚੁੱਪ

Monday, Apr 03, 2023 - 04:29 PM (IST)

ਸੱਤਾ ਕਤਲਕਾਂਡ ਤੋਂ ਬਾਅਦ ਮੰਡੀ ’ਚ ਰੇਹੜੀਆਂ-ਫੜ੍ਹੀਆਂ ਤੋਂ ਦੋਬਾਰਾ ਹਫ਼ਤਾ ਵਸੂਲੀ ਸ਼ੁਰੂ, ਮੰਡੀ ਅਧਿਕਾਰੀਆਂ ਨੇ ਧਾਰੀ ਚੁੱਪ

ਜਲੰਧਰ (ਵਰੁਣ)-ਮਕਸੂਦਾਂ ਮੰਡੀ ’ਚ ਫੜ੍ਹੀ ਵਾਲਿਆਂ ਤੋਂ ਵਸੂਲੇ ਜਾਂਦੇ ਹਫ਼ਤੇ ਨੂੰ ਲੈ ਕੇ ਹੋਏ ਸੱਤਾ ਘੁੰਮਣ ਦੇ ਕਤਲ ਤੋਂ ਬਾਅਦ ਵੀ ਮੰਡੀ ਅੰਦਰ ਨਾਜਾਇਜ਼ ਵਸੂਲੀ ਜਾਰੀ ਹੈ। ਹਰ ਸੋਮਵਾਰ ਰੇਹੜੀਆਂ ਅਤੇ ਫੜ੍ਹੀਆਂ ਵਾਲਿਆਂ ਤੋਂ ਹਫ਼ਤਾ ਵਸੂਲੀ ਕੀਤੀ ਜਾਂਦੀ ਹੈ। ਮੰਡੀ ਦੇ ਅੰਦਰ 150 ਰੇਹੜੀਆਂ ਅਤੇ 720 ਫੜ੍ਹੀਆਂ ਲੱਗਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਕਤਲ ਹੋ ਜਾਣ ਤੋਂ ਬਾਅਦ ਵੀ ਮਕਸੂਦਾਂ ਮੰਡੀ ਵਿਚ ਹਫ਼ਤਾ ਵਸੂਲੀ ਕੀਤੀ ਜਾਂਦੀ ਹੈ ਅਤੇ ਪੁਲਸ ਤੋਂ ਲੈ ਕੇ ਮਾਰਕੀਟ ਕਮੇਟੀ ਤੱਕ ਦੇ ਅਧਿਕਾਰੀਆਂ ਤਕ ਨੇ ਚੁੱਪ ਧਾਰ ਰੱਖੀ ਹੈ। ਆਉਣ ਵਾਲੇ ਸਮੇਂ ਵਿਚ ਜੇਕਰ ਇਸ ਹਫ਼ਤਾ ਵਸੂਲੀ ਨੂੰ ਲੈ ਕੇ ਮੁੜ ਕੋਈ ਖ਼ੂਨ-ਖ਼ਰਾਬਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ। ਹਾਲਾਂਕਿ ਮਾਰਕੀਟ ਕਮੇਟੀ ਨੇ ਵੀ ਇਸ ਹਫ਼ਤਾ ਵਸੂਲੀ ਖ਼ਿਲਾਫ਼ ਪੁਲਸ ਨੂੰ ਕੋਈ ਲਿਖ਼ਤੀ ਸ਼ਿਕਾਇਤ ਨਹੀਂ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਪੈਸੇ ਵਸੂਲਣ ਵਾਲੇ ਰੇਹੜੀ ਵਾਲਿਆਂ ਤੋਂ ਹਰ ਹਫ਼ਤੇ 50 ਰੁਪਏ ਅਤੇ ਰੇਹੜੀ ਵਾਲਿਆਂ ਤੋਂ 30 ਰੁਪਏ ਵਸੂਲੀ ਕਰਦੇ ਹਨ। ਇਹ ਵਸੂਲੀ ਰੇਹੜੀ ਅਤੇ ਫੜ੍ਹੀਆਂ ਵਾਲਿਆਂ ਦੀ ਸੁਰੱਖਿਆ ਲਈ ਕੀਤੀ ਜਾਂਦੀ ਹੈ ਅਤੇ ਪੈਸਿਆਂ ਦੀ ਵਸੂਲੀ ਕਰਨ ਵਾਲਿਆਂ ਨੇ ਆਪਣੇ ਪ੍ਰਾਈਵੇਟ ਕਰਿੰਦੇ ਵੀ ਮੰਡੀ ਵਿਚ ਬਿਠਾਏ ਹੋਏ ਹਨ। ਇਕ ਹਫ਼ਤੇ ਵਿਚ ਰੇਹੜੀ-ਫੜ੍ਹੀ ਵਾਲਿਆਂ ਤੋਂ 29 ਹਜ਼ਾਰ ਰੁਪਏ ਵਸੂਲੇ ਜਾ ਰਹੇ ਹਨ, ਜਦਕਿ ਪੈਸੇ ਵਸੂਲਣ ਲਈ ਨਾ ਤਾਂ ਮਾਰਕੀਟ ਕਮੇਟੀ ਨੇ ਕੋਈ ਠੇਕਾ ਦਿੱਤਾ ਹੈ ਅਤੇ ਨਾ ਹੀ ਰੇਹੜੀ ਵਿਕਰੇਤਾ ਐਸੋਸੀਏਸ਼ਨ ਨੇ ਖ਼ੁਦ ਇਨ੍ਹਾਂ ਚੌਕੀਦਾਰਾਂ ਨੂੰ ਤਾਇਨਾਤ ਕੀਤਾ ਹੈ। ਪ੍ਰਸ਼ਾਸਨ ਦੀ ਨੱਕ ਹੇਠ ਹੋ ਰਹੀ ਨਾਜਾਇਜ਼ ਵਸੂਲੀ ਸਬੰਧੀ ਵੀ ਕੋਈ ਅਧਿਕਾਰੀ ਕਾਰਵਾਈ ਨਹੀਂ ਕਰ ਰਿਹਾ। ਇਸ ਨਾਜਾਇਜ਼ ਵਸੂਲੀ ਵਿਚ ਕਮੇਟੀ ਦੇ ਅਧਿਕਾਰੀਆਂ ਦਾ ਕੋਈ ਲੈਣ-ਦੇਣ ਹੈ ਜਾਂ ਨਹੀਂ, ਇਹ ਵੀ ਚਰਚਾ ਦਾ ਵਿਸ਼ਾ ਹੈ। ਇਸ ਸਬੰਧੀ ਜਦੋਂ ਫੜ੍ਹੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਸ਼ੰਕਰ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਫੜ੍ਹੀਆਂ ਅਤੇ ਰੇਹੜੀਆਂ ਵਾਲਿਆਂ ਦੀ ਸੁਰੱਖਿਆ ਲਈ ਕੋਈ ਵੀ ਚੌਕੀਦਾਰ ਨਹੀਂ ਰੱਖਿਆ ਗਿਆ। ਉਕਤ ਲੋਕ ਆਪਣੇ ਪੱਧਰ ’ਤੇ ਹੀ ਵਸੂਲੀ ਕਰ ਰਹੇ ਹਨ, ਜੋ ਨਿਯਮਾਂ ਖ਼ਿਲਾਫ਼ ਹੈ।

ਇਹ ਵੀ ਪੜ੍ਹੋ : ਯੂ. ਕੇ. ’ਚ ਦੋਹਰੀ ਜ਼ਿੰਦਗੀ ਜੀਅ ਰਿਹੈ KLF ਦਾ ਮੁਖੀ ਰਣਜੋਧ ਸਿੰਘ, ਅੰਮ੍ਰਿਤਪਾਲ ਨਾਲ ਹੈ ਸਿੱਧਾ ਕੁਨੈਕਸ਼ਨ

ਗੁਪਤਾ ਨੇ ਕਿਹਾ ਕਿ ਜੇਕਰ ਮਾਰਕੀਟ ਕਮੇਟੀ ਜਾਂ ਪੁਲਸ ਇਸ ਪ੍ਰਥਾ ਨੂੰ ਦੂਰ ਕਰਦੀ ਹੈ ਤਾਂ ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਇਹ ਸਰਾਸਰ ਗਲਤ ਢੰਗ ਨਾਲ ਵਸੂਲੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 10 ਫਰਵਰੀ ਨੂੰ ਨਿਤੀਸ਼ ਉਰਫ ਗੁੱਲੀ ਅਤੇ ਉਸ ਦੇ ਸਾਥੀਆਂ ਨੇ ਮੰਡੀ ਦੀ ਅਖੌਤੀ ਚੌਕੀਦਾਰ ਨੂੰ ਅਗਵਾ ਕਰ ਕੇ ਸੱਤਾ ਘੁੰਮਣ ਨੂੰ ਫੋਨ ਕਰਵਾ ਕੇ ਉਸ ਨੂੰ ਮੰਡੀ ਵਿਚ ਬੁਲਾ ਲਿਆ ਸੀ। ਗੁੱਲੀ ਅਤੇ ਉਸ ਦੇ ਸਾਥੀ ਸੱਤਾ ਘੁੰਮਣ ਨੂੰ ਬਰਲਟਨ ਪਾਰਕ ਲੈ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ, ਜਦਕਿ ਬਾਅਦ ਵਿਚ ਚੌਕੀਦਾਰ ਨੂੰ ਵੀ ਛੱਡ ਦਿੱਤਾ। ਇਹ ਵਿਵਾਦ ਵੀ ਮੰਡੀ ਦੇ ਅੰਦਰ ਚੌਕੀਦਾਰੀ ਨੂੰ ਲੈ ਕੇ ਹੋਇਆ ਸੀ। ਹਾਲਾਂਕਿ ਮੁੱਖ ਮੁਲਜ਼ਮ ਗੁੱਲੀ ਅਤੇ ਉਸ ਦੇ ਸਾਥੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News