ਲੁਧਿਆਣਾ ਦੇ ਇਸ ਰੇਲਵੇ ਟਰੈਕ 'ਤੇ ਦਿੱਤਾ ਗਿਆ ਧਰਨਾ, 'ਵੰਦੇ ਭਾਰਤ ਐਕਸਪ੍ਰੈੱਸ' ਸਣੇ ਰੋਕੀ ਗਈ ਇਹ ਟਰੇਨ

Monday, Mar 04, 2024 - 01:57 PM (IST)

ਲੁਧਿਆਣਾ ਦੇ ਇਸ ਰੇਲਵੇ ਟਰੈਕ 'ਤੇ ਦਿੱਤਾ ਗਿਆ ਧਰਨਾ, 'ਵੰਦੇ ਭਾਰਤ ਐਕਸਪ੍ਰੈੱਸ' ਸਣੇ ਰੋਕੀ ਗਈ ਇਹ ਟਰੇਨ

ਫਗਵਾੜਾ (ਜਲੋਟਾ,ਗੌਤਮ)- ਵੰਦੇ ਭਾਰਤ ਐਕਸਪ੍ਰੈੱਸ ਵਿਚ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ ਨੂੰ ਅੱਜ ਉਸ ਸਮੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਕਤ ਟਰੇਨ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਕਾਫ਼ੀ ਦੇਰ ਤੱਕ ਰੋਕਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਜੰਮੂ ਤੋਂ ਨਵੀਂ ਦਿੱਲੀ ਵੱਲ ਜਾਂਦੇ ਸਮੇਂ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਲੁਧਿਆਣਾ ਦੇ ਪਲੇਟ ਫਾਰਮ ਨੰਬਰ-1 'ਤੇ ਲੰਬੇ ਸਮੇਂ ਤੱਕ ਰੁਕੀ ਰਹੀ। ਯਾਤਰਾ ਕਰਨ ਵਾਲੇ ਯਾਤਰੀ ਕਾਫ਼ੀ ਪਰੇਸ਼ਾਨ ਨਜ਼ਰ ਆਏ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੋਰਾਹਾ ਨੇੜੇ ਰੇਲਵੇ ਟਰੈਕ 'ਤੇ ਧਰਨਾ ਲਗਾਇਆ। ਧਰਨੇ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਵਿਭਾਗ ਨੇ ਸੁਰੱਖਿਆ ਦੇ ਮੱਦੇਨਜ਼ਰ ਟਰੇਨਾਂ ਨੂੰ ਰੋਕ ਦਿੱਤਾ। ਵੀ. ਆਈ. ਪੀ. ਟਰੇਨ ਵੰਦੇ ਭਾਰਤ ਨੂੰ ਰੋਕਣ ਤੋਂ ਇਲਾਵਾ ਨਵੀਂ ਦਿੱਲੀ ਵੱਲ ਜਾਣ ਵਾਲੀ ਆਮਰਪਾਲੀ ਐਕਸਪ੍ਰੈੱਸ ਅਤੇ ਦੋ ਹੋਰ ਟਰੇਨਾਂ ਨੂੰ ਲੁਧਿਆਣਾ ਵਿੱਚ ਹੀ ਰੋਕ ਦਿੱਤਾ ਗਿਆ ਜਦਕਿ ਨਵੀਂ ਦਿੱਲੀ ਤੋਂ ਆਉਣ ਵਾਲੀਆਂ ਟਰੇਨਾਂ ਨੂੰ ਵੀ ਦੋਰਾਹਾ ਦੇ ਪਿੱਛੇ, ਖੰਨਾ ਅਤੇ ਪਾਇਲ ਦੇ ਪਿੱਛੇ ਰੋਕ ਦਿੱਤਾ ਗਿਆ ਹੈ।

PunjabKesari

ਇਥੇ ਇਹ ਵੀ ਦੱਸਣਯੋਗ ਹੈ ਕਿ ਵੰਦੇ ਭਾਰਤ ਟਰੇਨ ਬਾਰੇ ਕਿਹਾ ਜਾਂਦਾ ਰਿਹਾ ਹੈ ਕਿ ਉਕਤ ਟਰੇਨ ਆਪਣੇ ਸਮੇਂ ਤੋਂ ਦੇਰੀ ਨਾਲ ਨਹੀਂ ਚੱਲਦੀ ਹੈ ਪਰ ਉਕਤ ਟਰੇਨ ਪਿਛਲੇ ਕਾਫ਼ੀ ਸਮੇਂ ਤੋਂ ਇਕ ਘੰਟੇ ਦੀ ਦੇਰੀ ਨਾਲ ਚੱਲਦੀ ਆ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਸਫ਼ਰ ਕਰ ਰਹੇ ਦਿੱਲੀ ਜਾਣ ਵਾਲੇ ਯਾਤਰੀ ਨੇ ਕਿਹਾ ਕਿ ਉਸ ਦੀ ਅੱਗੇ ਕੈਨੇਡਾ ਦੀ ਫਲਾਈਟ ਹੈ। ਉਸ ਨੇ ਦੱਸਿਆ ਕਿ ਉਸ ਦੀ ਰਾਤ 7.50 ਦੀ ਕੈਨੇਡਾ ਦੀ ਫਲਾਈਟ ਹੈ। ਉਸ ਦਾ ਕਹਿਣਾ ਹੈ ਕਿ ਪਤਾ ਲੱਗਾ ਹੈ ਕਿ ਅੰਬਾਲਾ ਤੱਕ ਸਾਰੇ ਰਸਤੇ ਬਲਾਕ ਹਨ, ਜਿਸ ਕਾਰਨ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  

PunjabKesariਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੋਮਵਾਰ ਨੂੰ ਪੰਜਾਬ ਭਰ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰੇਲ ਗੱਡੀਆਂ ਰੋਕਣ ਦਾ ਐਲਾਨ ਕੀਤਾ ਸੀ। ਪਾਰਟੀ ਦੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਵੱਲੋਂ ਜਾਰੀ ਵੀਡੀਓ ਵਿੱਚ ਕਿਹਾ ਗਿਆ ਕਿ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰ ਆਪੋ-ਆਪਣੇ ਇਲਾਕਿਆਂ ਵਿੱਚ ਰੇਲ ਪਟੜੀਆਂ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਨਗੇ। ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਪਾਰਟੀ ਵੱਲੋਂ ਨਿਰਧਾਰਤ ਸਮੇਂ ’ਤੇ ਵੱਖ-ਵੱਖ ਥਾਵਾਂ ’ਤੇ ਧਰਨੇ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ 'ਚ ਪੁੱਜੇ ਸਰਵਣ ਸਿੰਘ ਪੰਧੇਰ ਨੇ ਕੀਤੇ ਵੱਡੇ ਐਲਾਨ, ਦੱਸੀ ਅਗਲੀ ਰਣਨੀਤੀ

ਇਕ ਘੰਟਾ ਦੇਰੀ ਨਾਲ ਚੱਲੀ ਟਰੇਨ
ਜ਼ਿਕਰਯੋਗ ਹੈ ਕਿ ਅੱਜ 'ਵੰਦੇ ਭਾਰਤ ਐਕਸਪ੍ਰੈੱਸ' ਸਮੇਤ ਦਿੱਲੀ ਵੱਲ ਜਾਣ ਵਾਲੀਆਂ ਦੋ ਹੋਰ ਰੇਲ ਗੱਡੀਆਂ ਨੂੰ ਲੁਧਿਆਣਾ ਵਿੱਚ ਹੀ ਰੋਕ ਦਿੱਤਾ ਗਿਆ ਸੀ। ਇਸ ਦੌਰਾਨ ਕਈ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਵੰਦੇ ਭਾਰਤ 'ਚ ਸਫ਼ਰ ਕਰਨ ਵਾਲੇ ਜ਼ਿਆਦਾਤਰ ਯਾਤਰੀਆਂ 'ਚ ਐੱਨ. ਆਈ. ਆਈਜ਼ ਸ਼ਾਮਲ ਸਨ, ਜੋ ਕਾਫ਼ੀ ਪਰੇਸ਼ਾਨ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰੀ ਵਿਦੇਸ਼ ਜਾਣ ਲਈ ਆਪਣੀ ਫਲਾਈਟ 'ਚ ਸਵਾਰ ਹੋਏ ਸਨ ਅਤੇ ਉਨ੍ਹਾਂ ਦੀ ਟਰੇਨ ਨੂੰ ਲੁਧਿਆਣਾ 'ਚ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਯਾਤਰੀਆਂ ਦੀ ਸਮੱਸਿਆ ਨੂੰ ਵੇਖਦੇ ਹੋਏ ਰੇਲ ਗੱਡੀ ਨੂੰ ਚੰਡੀਗੜ੍ਹ ਰਾਹੀਂ ਰਵਾਨਾ ਕੀਤਾ ਗਿਆ। 

ਦਰਅਸਲ ਜੰਮੂ ਤੋਂ ਨਵੀਂ ਦਿੱਲੀ ਜਾਣ ਵਾਲੀ ਟਰੇਨ 1 ਘੰਟਾ 10 ਮਿੰਟ ਲੇਟ ਚੱਲ ਰਹੀ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਇਸ ਟਰੇਨ ਤੋਂ ਬਾਅਦ ਉਨ੍ਹਾਂ ਨੇ ਨਵੀਂ ਦਿੱਲੀ ਤੋਂ ਫਲਾਈਟ ਫੜਨੀ ਹੈ ਪਰ ਟਰੇਨ ਕਾਫ਼ੀ ਦੇਰੀ ਨਾਲ ਚੱਲ ਰਹੀ ਹੈ, ਜਿਸ ਕਾਰਨ ਉਹ ਆਪਣੀ ਫਲਾਈਟ ਨਹੀਂ ਫੜ ਸਕਣਗੇ। ਇਸ ਦੇ ਨਾਲ ਹੀ ਟ੍ਰੇਨ 'ਚ ਸਫ਼ਰ ਕਰਦੇ ਸਮੇਂ ਬੱਚੇ ਵੀ ਕਾਫ਼ੀ ਪ੍ਰੇਸ਼ਾਨ ਰਹਿੰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

shivani attri

Content Editor

Related News