ਪੈਲੇਸ ''ਚ ਚੱਲ ਰਹੀ ਪਾਰਟੀ ਦੌਰਾਨ ਪੈ ਗਿਆ ਭੜਥੂ! ਕਮਰੇ ਦੇ ਤਲਾਸ਼ੀ ਲੈਣ ਮਗਰੋਂ ਉੱਡੇ ਪਰਿਵਾਰ ਦੇ ਹੋਸ਼

Wednesday, Sep 16, 2026 - 05:57 PM (IST)

ਪੈਲੇਸ ''ਚ ਚੱਲ ਰਹੀ ਪਾਰਟੀ ਦੌਰਾਨ ਪੈ ਗਿਆ ਭੜਥੂ! ਕਮਰੇ ਦੇ ਤਲਾਸ਼ੀ ਲੈਣ ਮਗਰੋਂ ਉੱਡੇ ਪਰਿਵਾਰ ਦੇ ਹੋਸ਼

ਨਵਾਂਸ਼ਹਿਰ (ਤ੍ਰਿਪਾਠੀ)-ਬਲਾਚੌਰ ਸ਼ਹਿਰੀ ਪੁਲਸ ਨੇ ਇਕ ਪੈਲੇਸ 'ਚੋਂ 5,000 ਰੁਪਏ ਚੋਰੀ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਨਰਿੰਦਰ ਕੁਮਾਰ ਪੁੱਤਰ ਪ੍ਰੇਮ ਨਾਥ ਵਾਸੀ ਰਾਜੂ ਮਾਜਰਾ ਥਾਣਾ ਬਲਾਚੌਰ ਅਤੇ ਹਾਲ ਵਾਸੀ ਮੰਢਿਆਣੀ ਰੋਡ, ਬਲਾਚੌਰ) ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਮੰਗਲਵਾਰ ਨੂੰ ਭੱਦੀ ਰੋਡ ’ਤੇ ਸਥਿਤ ਚੌਧਰੀ ਪੈਲੇਸ ਵਿਚ ਇਕ ਪਾਰਟੀ ਚੱਲ ਰਹੀ ਸੀ।

ਉਸ ਨੇ ਦੱਸਿਆ ਕਿ ਜਦੋਂ ਪਾਰਟੀ ਖ਼ਤਮ ਹੋਣ ਵਾਲੀ ਸੀ ਤਾਂ ਉਹ ਕੁਝ ਸਾਮਾਨ ਲੈਣ ਲਈ ਛੱਤ ’ਤੇ ਬਣੇ ਇਕ ਕਮਰੇ ਵਿਚ ਗਿਆ। ਕਮਰੇ ਦੇ ਦਰਵਾਜ਼ੇ ਕੋਲ ਪਹੁੰਚਣ ’ਤੇ ਉਸ ਨੇ ਦੋ ਨੌਜਵਾਨਾਂ ਨੂੰ ਮੌਕੇ ਤੋਂ ਭੱਜਦੇ ਹੋਏ ਵੇਖਿਆ। ਕਮਰੇ ਦੇ ਅੰਦਰ ਸਾਮਾਨ ਖਿਲਰਿਆ ਹੋਇਆ ਵੇਖ ਕੇ ਉਸ ਨੂੰ ਚੋਰੀ ਦਾ ਸ਼ੱਕ ਹੋਇਆ ਅਤੇ ਉਸ ਨੇ ਗੇਟ ’ਤੇ ਭੱਜ ਰਹੇ ਨੌਜਵਾਨਾਂ ਨੂੰ ਰੋਕ ਲਿਆ।

ਕਮਰੇ ਵਿਚ ਪਏ ਸਾਮਾਨ ਦੀ ਜਾਂਚ ਕਰਨ ’ਤੇ ਉਸ ਦੇ ਭਰਾ ਵਿਨੋਦ ਨੇ ਪੁਸ਼ਟੀ ਕੀਤੀ ਕਿ ਗਹਿਣਿਆਂ ਅਤੇ ਭਾਰੀ ਨਕਦੀ ਵਾਲਾ ਬੈਗ ਤਾਂ ਸੁਰੱਖਿਅਤ ਸੀ ਪਰ ਇਕ ਹੋਰ ਬੈਗ ਵਿੱਚੋਂ 5,000 ਰੁਪਏ ਗਾਇਬ ਸਨ। ਇਸ ਤੋਂ ਬਾਅਦ ਬਲਾਚੌਰ ਸ਼ਹਿਰੀ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਚੋਰੀ ਕੀਤੇ ਗਏ 5,000 ਰੁਪਏ ਦੋਵਾਂ ਨੌਜਵਾਨਾਂ ਕੋਲੋਂ ਬਰਾਮਦ ਕਰ ਲਏ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਵਨ ਸਿਸੋਦੀਆ ਪੁੱਤਰ ਮੁਕੇਸ਼ ਸਿਸੋਦੀਆ, ਵਾਸੀ ਗੁਲਖੇੜੀ, ਥਾਣਾ ਬੋਡਾ, ਤਹਿਸੀਲ ਪਚੋਰ, ਜ਼ਿਲ੍ਹਾ ਰਾਜਗੜ੍ਹ, ਮੱਧ ਪ੍ਰਦੇਸ਼ ਅਤੇ ਦੂਜੇ ਦੀ ਪਛਾਣ ਪਿੰਡ ਕਾਲੀਆ (ਥਾਣਾ ਬੋਡਾ, ਤਹਿਸੀਲ ਪਚੋਰ, ਮੱਧ ਪ੍ਰਦੇਸ਼) ਦੇ ਇਕ ਹੋਰ ਵਿਅਕਤੀ ਵਜੋਂ ਹੋਈ ਹੈ।


author

shivani attri

Content Editor

Related News