ਬੰਗਾ ਵਿਖੇ ਪੁਲਸ ਵੱਲੋਂ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
Friday, May 02, 2025 - 04:28 PM (IST)

ਬੰਗਾ (ਰਾਕੇਸ਼ ਅਰੋੜਾ)- ਥਾਣਾ ਸਦਰ ਬੰਗਾ ਪੁਲਸ ਦੁਆਰਾ 6 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐੱਸ. ਐੱਚ. ਓ. ਅਭਿਸ਼ੇਕ ਨੇ ਦੱਸਿਆ ਕਿ ਐੱਸ. ਆਈ. ਰਾਮ ਪਾਲ ਸਮੇਤ ਪੁਲਸ ਪਾਰਟੀ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਪਿੰਡ ਖਟਕੜ ਕਲਾਂ ਤੋਂ ਧਾਰਮਿਕ ਸਥਾਨ ਝੰਡਾ ਰਾਹੀਂ ਹੁੰਦੇ ਹੋਏ ਲਿੰਕ ਰੋਡ ਰਾਹੀਂ ਪਿੰਡ ਕਾਹਮਾ ਨੂੰ ਜਾ ਰਹੇ ਸਨ।
ਇਹ ਵੀ ਪੜ੍ਹੋ: Punjab: ਦੋਸਤਾਂ ਨਾਲ ਨਦੀ 'ਚ ਨਹਾਉਣ ਗਏ ਮਾਪਿਆਂ ਦੇ ਇਕਲੌਤੇ ਪੁੱਤ ਨਾਲ ਵਾਪਰੀ ਅਣਹੋਣੀ
ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਰੇਲਵੇ ਸਟੇਸ਼ਨ ਨਜ਼ਦੀਕ ਪੁੱਜੀ ਤਾਂ ਰੇਲਵੇ ਸਟੇਸ਼ਨ ਦੀ ਕੰਧ ਨਾਲ ਦੋ ਨੌਜਵਾਨ ਬੈਠੇ ਵਿਖਾਈ ਦਿੱਤੇ, ਜੋ ਪੁਲਸ ਪਾਰਟੀ ਨੂੰ ਵੇਖ ਇਕਦਮ ਘਬਰਾ ਗਏ ਅਤੇ ਇਕ ਮੋਮੀ ਲਿਫ਼ਾਫ਼ਾ ਸੁੱਟ ਉਥੋਂ ਦੌੜਨ ਲੱਗੇ ਤਾਂ ਐੱਸ. ਆਈ. ਨੇ ਸਾਥੀ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਸ਼ੁਰੂਆਤੀ ਜਾਂਚ ਦੌਰਾਨ ਉਕਤ ਦੋਹਾਂ ਦੀ ਪਛਾਣ ਨਵਜੋਤ ਕੁਮਾਰ ਉਰਫ਼ ਲੱਭਾ ਪੁੱਤਰ ਚੰਨਾ ਰਾਮ ਨਿਵਾਸੀ ਕਾਹਮਾ ਅਤੇ ਜਸ਼ਨਦੀਪ ਉਰਫ਼ ਜਸ਼ਨ ਪੁੱਤਰ ਹਰਜੀਤ ਰਾਮ ਨਿਵਾਸੀ ਕਿੰਗਰਾ ਚੋਅਵਾਲਾ ਹਾਲ ਨਿਵਾਸੀ ਕਾਹਮਾ ਵੱਜੋ ਹੋਈ।
ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਦੁਆਰਾ ਸੁੱਟੇ ਲਿਫ਼ਾਫ਼ੇ ਨੂੰ ਚੁੱਕ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਉਪੰਰਤ ਉਕਤ ਦੋਹਾਂ ਨੂੰ ਥਾਣੇ ਲਿਆਂਦਾ ਗਿਆ ਅਤੇ ਉਕਤ ਦੋਹਾਂ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਅੱਜ ਡਾਕਟਰੀ ਜਾਂਚ ਉਪੰਰਤ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੀ ਸੰਗਤ ਦੇਵੇ ਧਿਆਨ, ਹੋਇਆ ਵੱਡਾ ਐਲਾਨ, ਇਨ੍ਹਾਂ ਤਾਰੀਖ਼ਾਂ ਨੂੰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e