ਵੈਸ਼ਨੋ ਦੇਵੀ ਸਣੇ ਕਈ ਰੂਟਾਂ ਦੀਆਂ ਟਰੇਨਾਂ ਲੇਟ, ਯਾਤਰੀ ਪ੍ਰੇਸ਼ਾਨ
Wednesday, Dec 25, 2024 - 04:44 PM (IST)
ਜਲੰਧਰ (ਪੁਨੀਤ)–ਸਰਦੀ ਕਾਰਨ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਹਨ, ਜਿਸ ਕਾਰਨ ਘੁੰਮਣ ਲਈ ਜਾਣ ਵਾਲੇ ਲੋਕਾਂ ਦੀ ਗਿਣਤੀ ਵਧਣ ਲੱਗੀ ਹੈ। ਇਸੇ ਕਾਰਨ ਪਿਛਲੇ ਦਿਨਾਂ ਦੇ ਮੁਕਾਬਲੇ ਸਟੇਸ਼ਨ ’ਤੇ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਧੁੰਦ ਅਤੇ ਹੋਰਨਾਂ ਕਾਰਨਾਂ ਕਰਕੇ ਟਰੇਨਾਂ ਦੇ ਲੇਟ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜੋਕਿ ਰੇਲਵੇ ਦੇ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸੇ ਸਿਲਸਿਲੇ ਵਿਚ ਮੰਗਲਵਾਰ ਵੈਸ਼ਨੋ ਦੇਵੀ ਸਮੇਤ ਵੱਖ-ਵੱਖ ਰੂਟਾਂ ’ਤੇ ਜਾਣ ਵਾਲੀਆਂ ਟਰੇਨਾਂ 2 ਤੋਂ 4 ਘੰਟੇ ਲੇਟ ਰਹੀਆਂ। ਡਾ. ਅੰਬੇਡਕਰ ਨਗਰ (ਇੰਦੌਰ) ਤੋਂ ਚੱਲ ਕੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ 10.30 ਤੋਂ ਲਗਭਗ 2 ਘੰਟੇ ਦੀ ਦੇਰੀ ਨਾਲ 12.24 ਦੇ ਲੱਗਭਗ ਕੈਂਟ ਸਟੇਸ਼ਨ ’ਤੇ ਪੁੱਜੀ।
ਇਹ ਵੀ ਪੜ੍ਹੋ- ਪੰਜਾਬ 'ਚ ਹੱਡ ਚੀਰਵੀਂ ਠੰਡ ਵਿਚਾਲੇ Advisory ਜਾਰੀ, ਬਜ਼ੁਰਗਾਂ ਤੇ ਬੱਚਿਆਂ ਨੂੰ ਚੌਕਸ ਰਹਿਣ ਦੀ ਲੋੜ
ਕਮਾਖਿਆ ਤੋਂ ਚੱਲ ਕੇ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ 15655 ਐਕਸਪ੍ਰੈੱਸ ਟਰੇਨ 9 ਵਜੇ ਤੋਂ 3 ਘੰਟੇ ਦੀ ਦੇਰੀ ਨਾਲ 12 ਵਜੇ ਦੇ ਲਗਭਗ ਕੈਂਟ ਸਟੇਸ਼ਨ ’ਤੇ ਪੁੱਜੀ। ਕਟਿਹਾਰ ਤੋਂ ਚੱਲਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ ਸਵਾ 4 ਘੰਟੇ ਲੇਟ ਰਹੀ ਅਤੇ 10.30 ਵਜੇ ਦੀ ਥਾਂ ਪੌਣੇ 3 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ। ਅੰਮ੍ਰਿਤਸਰ ਜਾਣ ਵਾਲੀ ਗਰੀਬ ਰੱਥ 12203 ਲੱਗਭਗ ਇਕ ਘੰਟਾ ਲੇਟ ਸਪਾਟ ਹੋਈ।
ਸ਼ਹੀਦ ਐਕਸਪ੍ਰੈੱਸ 14674 ਪੌਣੇ ਘੰਟੇ ਦੀ ਦੇਰੀ ਨਾਲ 3 ਵਜੇ ਦੇ ਲੱਗਭਗ ਸਿਟੀ ਸਟੇਸ਼ਨ ’ਤੇ ਪੁੱਜੀ। ਸ਼ਾਨ-ਏ-ਪੰਜਾਬ 12497-12498 ਦੋਵਾਂ ਰੂਟਾਂ ’ਤੇ ਸਮੇਂ ਸਿਰ ਰਹੀ। ਦਿੱਲੀ ਤੋਂ ਆਉਣ ਸਮੇਂ ਅੰਮ੍ਰਿਤਸਰ ਸ਼ਤਾਬਦੀ 12013 ਲਗਭਗ 15 ਮਿੰਟ ਦੇਰੀ ਨਾਲ ਪੁੱਜੀ, ਜਦੋਂ ਕਿ ਅੰਮ੍ਰਿਤਸਰ ਤੋਂ ਦਿੱਲੀ ਜਾਣ ਸਮੇਂ ਸਿਰਫ਼ 10 ਮਿੰਟ ਲੇਟ ਰਹੀ। ਉਥੇ ਹੀ, ਸਵਰਨ ਸ਼ਤਾਬਦੀ 12029-12030 ਅਤੇ ਵੰਦੇ ਭਾਰਤ 12487-12488 ਸਮੇਂ ਸਿਰ ਰਹੀ।
ਇਹ ਵੀ ਪੜ੍ਹੋ- ਮਾਮੇ ਘਰ ਜਾਣ ਲਈ ਨਿਕਲੀ ਬੱਚੀ ਨਾਲ ਰਾਹ 'ਚ ਜੋ ਹੋਇਆ, ਪੂਰੇ ਟੱਬਰ ਦੇ ਉੱਡ ਗਏ ਹੋਸ਼
ਯਾਤਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਚਲਾਈਆਂ ਜਾ ਰਹੀਆਂ ਸਪੈਸ਼ਲ ਟਰੇਨਾਂ
ਛੁੱਟੀਆਂ ਹੋਣ ਕਾਰਨ ਲੋਕ ਸਫਰ ’ਤੇ ਨਿਕਲ ਰਹੇ ਹਨ, ਜਿਸ ਕਾਰਨ ਰੇਲਵੇ ਵੱਲੋਂ ਕਈ ਸਪੈਸ਼ਲ ਟਰੇਨਾਂ ਵੀ ਚਲਾਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਟਰੇਨਾਂ ਘੱਟ ਪੈ ਰਹੀਆਂ ਹਨ। ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਿਉਹਾਰਾਂ ਅਤੇ ਹੋਰਨਾਂ ਕਾਰਨਾਂ ਨੂੰ ਮੱਦੇਨਜ਼ਰ ਰੱਖਦਿਆਂ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਰੇਲ ਗੱਡੀ 04662-04661 (ਅੰਮ੍ਰਿਤਸਰ ਤੋਂ ਮੁੰਬਈ ਰਿਜ਼ਰਵਡ) ਚਲਾਈ ਜਾ ਰਹੀ ਹੈ। ਰਿਜ਼ਰਵਡ ਸਪੈਸ਼ਲ ਟਰੇਨ 04662 ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ ਲਈ 28 ਦਸੰਬਰ ਨੂੰ ਸਵੇਰੇ 6.35 ’ਤੇ ਅੰਮ੍ਰਿਤਸਰ ਤੋਂ ਚੱਲੇਗੀ। ਇਸੇ ਤਰ੍ਹਾਂ 04661 ਮੁੰਬਈ ਸੈਂਟਰਲ ਤੋਂ ਅੰਮ੍ਰਿਤਸਰ ਲਈ 25 ਅਤੇ 29 ਦਸੰਬਰ ਦੀ ਰਾਤ 11 ਵਜੇ ਚੱਲੇਗੀ, ਜੋਕਿ ਅਗਲੇ ਦਿਨ ਅੰਮ੍ਰਿਤਸਰ ਪਹੁੰਚੇਗੀ। ਉਕਤ ਸਪੈਸ਼ਲ ਟ੍ਰੇਨ ਦੋਵਾਂ ਰੂਟਾਂ ’ਤੇ ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਛਾਉਣੀ, ਨਵੀਂ ਦਿੱਲੀ, ਪਲਵਲ, ਮਥੁਰਾ, ਕੋਟਾ, ਨਾਗਦਾ, ਰਤਲਾਮ, ਗੋਧਰਾ, ਵਡੋਦਰਾ, ਉਧਨਾ, ਵਲਸਾਡ, ਵਾਪੀ ਅਤੇ ਬੋਰੀਵਲੀ ਰੇਲਵੇ ਸਟੇਸ਼ਨਾਂ ’ਤੇ ਰੁਕੇਗੀ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਬੇਹੱਦ ਮਸ਼ਹੂਰ ਸੀ ਮੋਹਾਲੀ ਹਾਦਸੇ 'ਚ ਮਾਰੀ ਗਈ ਦ੍ਰਿਸ਼ਟੀ, ਮਾਰਚ 'ਚ ਹੋਣਾ ਸੀ ਵਿਆਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e