ਗਰਮੀ ਵਿਚਾਲੇ ਟਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਸਵਰਨ ਸ਼ਤਾਬਦੀ 1, ਸ਼ਾਨ-ਏ-ਪੰਜਾਬ ਪੌਣੇ 2 ਘੰਟੇ ਲੇਟ
Thursday, Jun 04, 2026 - 11:05 AM (IST)
ਜਲੰਧਰ (ਪੁਨੀਤ)-ਗਰਮੀ ਵਿਚਾਲੇ ਟਰੇਨਾਂ ਦੀ ਦੇਰੀ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜੋਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸੇ ਤਹਿਤ ਮੰਗਲਵਾਰ ਨੂੰ ਡੇਢ ਘੰਟਾ ਦੇਰੀ ਨਾਲ ਆਉਣ ਵਾਲੀ 12029 ਸਵਰਨ ਸ਼ਤਾਬਦੀ (ਨਵੀਂ ਦਿੱਲੀ-ਅੰਮ੍ਰਿਤਸਰ) 1 ਘੰਟੇ ਤੋਂ ਵੱਧ ਲੇਟ ਰਹਿ ਕੇ ਸਵਾ 1 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ। ਉਥੇ ਹੀ ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਾਨ-ਏ-ਪੰਜਾਬ (12497) ਪੌਣੇ 2 ਘੰਟੇ ਲੇਟ ਰਹਿ ਕੇ ਢਾਈ ਵਜੇ ਤੋਂ ਬਾਅਦ ਸਿਟੀ ਪਹੁੰਚੀ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ (12498) ਆਪਣੇ ਨਿਰਧਾਰਿਤ ਸਮੇਂ ਸਵਾ 4 ਵਜੇ ਤੋਂ ਸਵਾ ਘੰਟਾ ਲੇਟ ਰਹਿ ਕੇ ਸ਼ਾਮ ਸਾਢੇ 5 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ।
ਇਹ ਵੀ ਪੜ੍ਹੋ: ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਵੱਡੀ ਚਿਤਾਵਨੀ ਜਾਰੀ
ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਸਵੇਰੇ ਸਾਢੇ 10 ਵਜੇ ਦੇ ਸਮੇਂ ਤੋਂ 2 ਘੰਟੇ ਲੇਟ ਰਹਿ ਕੇ ਸਾਢੇ 12 ਵਜੇ ਕੈਂਟ ਸਟੇਸ਼ਨ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ ਡੇਢ ਘੰਟਾ ਲੇਟ ਰਹਿ ਕੇ 12 ਵਜੇ ਤੋਂ ਬਾਅਦ ਸਿਟੀ ਪਹੁੰਚੀ। ਜਯਨਗਰ ਤੋਂ ਰੀ-ਸ਼ੈਡਿਊਲ ਹੋ ਕੇ ਚੱਲਣ ਵਾਲੀ 04651 ਅੰਮ੍ਰਿਤਸਰ ਸਪੈਸ਼ਲ ਕਰੀਬ 8 ਘੰਟੇ ਦੀ ਦੇਰੀ ਨਾਲ ਸਪਾਟ ਹੋਈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ: ਜਥੇਦਾਰ ਕੁਲਦੀਪ ਸਿੰਘ ਗੜਗੱਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
