ਪਿੰਡ ਲਲਵਾਣ ’ਚ ਇਕੋ ਰਾਤ ਦੋ ਘਰਾਂ ’ਚ ਚੋਰੀ, 18 ਲੱਖ਼ ਦਾ ਨੁਕਸਾਨ

06/27/2022 5:59:12 PM

ਗੜ੍ਹਸ਼ੰਕਰ (ਅਮਰੀਕ ਲਾਲ) : ਬਲਾਕ ਮਾਹਿਲਪੁਰ ਦੇ ਪਿੰਡ ਲਲਵਾਣ ਵਿਖੇ ਚੋਰ ਗਿਰੋਹ ਨੇ ਧਾਵਾ ਬੋਲ ਕੇ ਇਕੋ ਰਾਤ ਦੋ ਘਰਾਂ ’ਚੋਂ ਸੋਨੇ ਦੇ  ਗਹਿਣੇ, ਚਾਂਦੀ ਦੇ ਗਹਿਣੇ ਅਤੇ ਨਕਦੀ ਸਣੇ ਹੋਰ ਸਾਮਾਨ ਵੀ ਚੋਰੀ ਕਰ ਲਿਆ | ਜੇਜੋਂ ਦੁਆਬਾ ਚੌਕੀ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਲਵਾਣ ਦੇ ਬਾਹਰਲੇ ਪਾਸੇ ਦੇ ਘਰਵਾਲਿਆਂ ਸ਼ਸ਼ੀ ਬਾਲਾ, ਨਿਸ਼ਾ ਪਾਠਕ ਪੁੱਤਰੀਆਂ ਜੁਗਿੰਦਰ ਪਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੀ ਰਾਤ ਉਹ ਰਾਤ 11 ਵਜੇ ਤੱਕ ਗਰਮੀ ਜ਼ਿਆਦਾ ਹੋਣ ਕਰਕੇ ਘਰ ਦੇ ਵਿਹੜੇ ਵਿਚ ਸੌਂ ਗਏ |

PunjabKesari

ਉਨ੍ਹਾਂ ਦੱਸਿਆ ਕਿ ਰਾਤ ਦੋ ਵਜੇ ਦੇ ਕਰੀਬ ਜਦੋਂ ਉਹ ਉੱਠੇ ਤਾਂ ਅਖੀਰਲੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਚੋਰਾਂ ਨੇ ਘਰ ਦੇ ਪਿੱਛਿਓਂ ਅੰਦਰ ਦਾਖ਼ਲ ਹੋ ਕੇ ਕਮਰੇ ਦਾ ਦਰਵਾਜ਼ਾ ਅੰਦਰਲੇ ਪਾਸੇ ਤੋਂ ਕੱਪੜੇ ਨਾਲ ਬੰਨ੍ਹ ਕੇ ਪੰਜ ਜੋੜੇ ਸੋਨੇ ਦੀਆਂ ਵਾਲੀਆਂ, ਦੋ ਸੋਨੇ ਦੇ ਟਿੱਕੇ, ਦੋ ਸੋਨੇ ਦੀਆਂ ਚੇਨੀਆਂ, ਤਿੰਨ ਸੋਨੇ ਦੇ ਲਾਕੇਟ, ਦੋ ਸੋਨੇ ਦੀਆਂ ਮੁੰਦਰੀਆਂ, ਸੱਤ ਜੋੜੇ ਚਾਂਦੀ ਦੀਆਂ ਪੰਜੇਬਾਂ, ਦੋ ਚਾਂਦੀ ਦੇ ਕੰਗਣ, ਇਕ ਕਿੱਲੋ ਚਾਂਦੀ ਅਤੇ 15 ਹਜ਼ਾਰ ਦੀ ਨਕਦੀ ਸਮੇਤ ਹੋਰ ਵੀ ਕੀਮਤੀ ਸਾਮਾਨ ਚੋਰੀ ਕਰ ਲਿਆ | ਪਰਿਵਾਰ ਦਾ 15 ਲੱਖ਼ ਰੁਪਏ ਦਾ ਨੁਕਸਾਨ ਹੋ ਗਿਆ ।

PunjabKesari

ਇਸ ਤਰ੍ਹਾਂ ਸੁਰਜੀਤ ਕੁਮਾਰ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਘਰ ਦੀ ਛੱਤ ’ਤੇ ਸੁੱਤੇ ਪਏ ਸਨ |  ਜਦੋਂ ਉਹ ਸਵੇਰੇ ਸੁੱਤੇ ਉੱਠੇ ਤਾਂ ਉਨ੍ਹਾਂ ਦੀ ਗਲੀ ਵਿਚ ਸਥਿਤ ਦੂਜੇ ਘਰ ਦੇ ਦਰਵਾਜ਼ੇ ਖ਼ੁੱਲ੍ਹੇ ਹੋਏ ਸਨ | ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇਿਖ਼ਆ ਤਾਂ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੇ ਘਰ ’ਚੋਂ ਪੰਜ ਤੋਲੇ ਸੋਨੇ ਦੇ ਗਹਿਣੇ, ਪੰਜਾਹ ਹਜ਼ਾਰ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਉਨ੍ਹਾਂ ਦਾ ਤਿੰਨ ਲੱਖ਼ ਤੋਂ ਵੱਧ ਦਾ ਨੁਕਸਾਨ ਹੋ ਗਿਆ | ਜੇਜੋਂ ਪੁਲਸ ਚੌਕੀ ਦੇ ਇੰਚਾਰਜ ਮੰਨਾ ਸਿੰਘ ਪੁਲਸ ਪਾਰਟੀ ਲੈ ਕੇ ਮੌਕੇ ’ਤੇ ਪਹੁੰਚ ਗਏ | ਉਨ੍ਹਾਂ ਰਾਤ ਨੂੰ ਹੀ ਪਿੰਡ ਦੀ ਘੇਰਾਬੰਦੀ ਕਰਵਾਈ ਪਰ ਚੋਰ ਭੱਜਣ ’ਚ ਸਫ਼ਲ ਹੋ ਗਏ | ਮੰਨਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਬਾਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਚੋਰ ਉਨ੍ਹਾਂ ਦੀ ਗ੍ਰਿਫ਼ਤ ’ਚ ਹੋਣਗੇ |


Manoj

Content Editor

Related News