ਘਰ ''ਚ ਚੋਰੀ ਕਰਨ ਵਾਲੇ ਮੁਲਜ਼ਮਾਂ ''ਚੋਂ ਦੋ ਨੂੰ ਟਾਂਡਾ ਪੁਲਸ ਨੇ ਕੀਤਾ ਕਾਬੂ, ਦੋ ਦੀ ਭਾਲ ਜਾਰੀ

Wednesday, May 27, 2020 - 04:11 PM (IST)

ਘਰ ''ਚ ਚੋਰੀ ਕਰਨ ਵਾਲੇ ਮੁਲਜ਼ਮਾਂ ''ਚੋਂ ਦੋ ਨੂੰ ਟਾਂਡਾ ਪੁਲਸ ਨੇ ਕੀਤਾ ਕਾਬੂ, ਦੋ ਦੀ ਭਾਲ ਜਾਰੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਪਿੰਡ ਘੋੜਾਵਾਹਾ 'ਚ ਇਕ ਘਰ 'ਚ ਚੋਰੀ ਵਾਲੇ ਮੁਲਜ਼ਮਾਂ 'ਚੋਂ ਦੋ ਨੂੰ ਟਾਂਡਾ ਪੁਲਸ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਫੜ੍ਹੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ ਚੋਰੀ ਕੀਤਾ ਸਾਮਾਨ ਵੀ ਬਰਾਮਦ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਮਹੇਸ਼ ਕੁਮਾਰ ਦੀ ਟੀਮ ਵਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਨੀ ਪੁੱਤਰ ਕਰਮਜੀਤ ਸਿੰਘ ਗੋਗੀ ਅਤੇ ਰਾਹੁਲ ਪੁੱਤਰ ਬਲਜੀਤ ਬਿੱਲੂ ਨਿਵਾਸੀ ਘੋੜੇਵਾਹਾ ਦੇ ਰੂਪ 'ਚ ਹੋਈ ਹੈ।

ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ 'ਚ ਨਾਮਜ਼ਦ ਦੋ ਹੋਰ ਮੁਲਜ਼ਮਾਂ ਰੋਹਿਤ ਪੁੱਤਰ ਮੰਗਤ ਰਾਮ ਅਤੇ ਮਨਦੀਪ ਸਿੰਘ ਗਾਂਧੀ ਪੁੱਤਰ ਮਲਕੀਤ ਸਿੰਘ ਦੀ ਗ੍ਰਿਫਤਾਰੀ ਲਈ ਉੱਦਮ ਜਾਰੀ ਹਨ। ਉਨ੍ਹਾਂ ਦੱਸਿਆ ਕਿ ਕਾਬੂ ਆਏ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੋਂ ਫਰਿੱਜ, ਵਾਸ਼ਿੰਗ ਮਸ਼ੀਨ, ਗੈਸ ਸਿਲੰਡਰ ਅਤੇ ਗੈਸ ਚੁੱਲ੍ਹਾ ਬਰਾਮਦ ਕੀਤਾ ਹੈ। ਪੁਲਸ ਨੇ ਉਕਤ ਮੁਲਜ਼ਮਾਂ ਦੇ ਖਿਲਾਫ ਇਹ ਮਾਮਲਾ ਕੁਲਦੀਪ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਬਡਲਾ ਹਾਲ ਵਾਸੀ ਪਿੰਡ ਘੋੜਾਵਾਹਾ ਦੇ ਬਿਆਨ ਦੇ ਆਧਾਰ ਤੇ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਕੁਲਦੀਪ ਸਿੰਘ 'ਤੇ ਦੋਸ਼ ਲਾਉਂਦੇ ਹੋਏ ਪੁਲਸ ਅੱਗੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਘਰ ਉਕਤ ਮੁਲਜ਼ਮਾਂ ਨੇ ਉਸਦੇ ਘਰ ਚੋਰੀ ਕੀਤੀ ਹੈ।


author

Shyna

Content Editor

Related News