ਪਤੀ ਤੋਂ ਤੰਗ ਆ ਕੇ ਔਰਤ ਨੇ ਕੀਤੀ ਖ਼ੁਦਕੁਸ਼ੀ

Friday, Nov 15, 2024 - 06:55 PM (IST)

ਪਤੀ ਤੋਂ ਤੰਗ ਆ ਕੇ ਔਰਤ ਨੇ ਕੀਤੀ ਖ਼ੁਦਕੁਸ਼ੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਗੁਪਤਾ, ਜਸਵਿੰਦਰ)- ਅਹੀਆਪੁਰ ਵਿਚ ਬੀਤੀ ਸ਼ਾਮ ਇਕ ਔਰਤ ਨੇ ਛੱਤ ਨਾਲ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ, ਜਿਸ ਦੇ ਸਬੰਧ ਵਿਚ ਅੱਜ ਸ਼ਾਮ ਟਾਂਡਾ ਪੁਲਸ ਨੇ ਮੌਤ ਦਾ ਸ਼ਿਕਾਰ ਹੋਈ ਔਰਤ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਉਸ ਦੇ ਪਤੀ ਖ਼ਿਲਾਫ਼ ਉਸ ਨੂੰ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।  ਪੁਲਸ ਨੇ ਇਹ ਮਾਮਲਾ ਮ੍ਰਿਤਕਾ ਜੋਤੀ ਦੇ ਪਿਤਾ ਰਾਜ ਕੁਮਾਰ ਪੁੱਤਰ ਰਾਮ ਲਾਲ ਵਾਸੀ ਵਾਰਡ ਨੰਬਰ 9 ਮੁਹੱਲਾ ਭੱਟਾਂ ਗੜ੍ਹਸ਼ੰਕਰ ਦੇ ਬਿਆਨ ਦੇ ਆਧਾਰ 'ਤੇ ਜੋਤੀ ਦੇ ਪਤੀ ਅਜੇ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਅਹੀਆਪੁਰ ਖ਼ਿਲਾਫ਼ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਤੈਸ਼ 'ਚ ਆਏ ਜੇਠ ਨੇ ਭਾਬੀ ਦਾ ਕਰ 'ਤਾ ਬੇਰਹਿਮੀ ਨਾਲ ਕਤਲ

ਆਪਣੇ ਬਿਆਨ ਵਿਚ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਉਸ ਨੂੰ ਪਹਿਲਾ ਦੱਸਿਆ ਸੀ ਕਿ ਉਸ ਦਾ ਪਤੀ ਉਸ ਨਾਲ ਅਕਸਰ ਝਗੜਾ ਕਰਦਾ ਹੈ। 13 ਨਵੰਬਰ ਉਸ ਦੇ ਜਵਾਈ ਦਾ ਉਸ ਨੂੰ ਫੋਨ ਆਇਆ ਕਿ ਜੋਤੀ ਉਸ ਨਾਲ ਝਗੜਾ ਕਰ ਰਹੀ ਹੈ ਅਤੇ ਕਿਸੇ ਨਾਲ ਫੋਨ 'ਤੇ ਗੱਲ ਕਰਦੀ ਹੈ। ਉਹ 14 ਨਵੰਬਰ ਨੂੰ ਸਵੇਰੇ ਅਹੀਆਪੁਰ ਆ ਕੇ ਦੋਹਾਂ ਨੂੰ ਸਮਝਾ ਕੇ ਗਏ। ਸ਼ਾਮ ਨੂੰ ਫਿਰ ਉਸ ਦੇ ਜਵਾਈ ਦਾ ਫੋਨ ਆਇਆ ਕਿ ਜੋਤੀ ਨੇ ਫਾਹਾ ਲੈ ਲਿਆ ਹੈ ਅਤੇ ਉਸ ਨੂੰ ਹਸਪਤਾਲ ਲੈ ਕੇ ਚੱਲੇ ਹਨ। ਬਾਅਦ ਵਿਚ ਜੋਤੀ ਦੀ ਮੌਤ ਹੋ ਗਈ। ਰਾਜ ਕੁਮਾਰ ਨੇ ਦੋਸ਼ ਲਾਇਆ ਕਿ ਉਸ ਦੀ ਧੀ ਨੇ ਆਪਣੇ ਪਤੀ ਤੋਂ ਤੰਗ ਆ ਕੇ ਖ਼ੁਦਕਸ਼ੀ ਕੀਤੀ ਹੈ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਐੱਸ . ਆਈ. ਮਨਿੰਦਰ ਕੌਰ ਮਾਮਲੇ ਦੀ ਜਾਂਚ ਕਰ ਰਹੀ ਹੈ। 
ਇਹ ਵੀ ਪੜ੍ਹੋ- ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਇਸ ਵਿਭਾਗ 'ਚ ਭਰਤੀ ਦੀ ਤਿਆਰੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News