ਪੈਨਸ਼ਨਰਜ਼ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ

Wednesday, Oct 31, 2018 - 03:03 AM (IST)

ਪੈਨਸ਼ਨਰਜ਼ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਮੁਕੇਰੀਆਂ,   (ਜ. ਬ.)-  ਅੱਜ ਸਥਾਨਕ ਸੀਤਲਾ ਮਾਤਾ ਮੰਦਰ ਨਜ਼ਦੀਕ ਸਥਿਤ ਜੰਗੀ ਲਾਲ ਮਹਾਜਨ ਹਾਲ ਵਿਖੇ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ
ਪ੍ਰਧਾਨ ਮਾਸਟਰ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਪੈਨਸ਼ਨਰਾਂ ਨੇ ਹਿੱਸਾ ਲੈ  ਕੇ ਆਪਣੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਭਾਰੀ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। 
ਮੀਟਿੰਗ ਦੌਰਾਨ ਬੁਲਾਰਿਆਂ ਪ੍ਰਿੰ. ਦਲਜੀਤ ਸਿੰਘ, ਚੌਧਰੀ ਸਵਰਨ ਦਾਸ, ਦੇਸਰਾਜ ਬਨੋਤਰਾ, ਬਿਸ਼ਨ ਦਾਸ ਸੰਧੂ  ਅਤੇ ਜਗਦੀਸ਼ ਚੰਦਰ ਨੇ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਅਾਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਦੀਵਾਲੀ ’ਤੇ ਕਾਰਾਂ ਆਦਿ
ਦੇ ਤੋਹਫੇ ਦੇ ਕੇ ਖਜ਼ਾਨੇ ’ਤੇ 8600 ਕਰੋਡ਼ ਦਾ ਵਾਧੂ ਬੋਝ ਪਾ ਕੇ ਜਨਤਾ ਦੇ ਖੂਨ-ਪਸੀਨੇ ਦੀ ਕਮਾਈ ਨੂੰ ਪਾਣੀ ਵਾਂਗ  ਰੋੜ੍ਹ ਰਹੀ
ਹੈ, ਉਥੇ ਦੂਜੇ ਪਾਸੇ ਲਗਭਗ ਪਿਛਲੇ 2
ਸਾਲਾਂ ਤੋਂ ਖਜ਼ਾਨਾ ਖਾਲੀ ਹੋਣ ਦਾ
ਢਿੰਡੋਰਾ ਪਿੱਟ ਕੇ ਪੈਨਸ਼ਨਰਾਂ, ਅਧਿਆਪਕ ਵਰਗ ਅਤੇ ਕਰਮਚਾਰੀ ਸੰਗਠਨਾਂ ਨੂੰ ਧੱਕੇ ਮਾਰੇ ਜਾ ਰਹੇ ਹਨ।
ਐਸੋਸੀਏਸ਼ਨ ਦੇ ਪ੍ਰਧਾਨ ਮਾਸਟਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਅਜੋਕੇ  ਸਿਆਸਤਦਾਨਾਂ ਵਿਚ ਨਾ ਤਾਂ ਦੇਸ਼ ਪ੍ਰੇਮ ਹੈ ਤੇ ਨਾ ਹੀ ਪਾਰਦਰਸ਼ਿਤਾ। ਹੈਰਾਨੀ ਦੀ ਗੱਲ ਹੈ ਕਿ ਇਕ ਲੱਖ ਤਨਖ਼ਾਹ ਲੈਣ ਵਾਲੇ ਵਿਧਾਇਕ 5 ਸਾਲਾਂ ’ਚ ਕਰੋਡ਼ਪਤੀ ਕਿਵੇਂ ਬਣ ਜਾਂਦੇ ਹਨ। 
ਕੀ ਹਨ ਪੈਨਸ਼ਨਰਾਂ ਦੀਆਂ ਮੰਗਾਂ
6ਵੇਂ ਪੇ-ਕਮਿਸ਼ਨ ਦੀ ਰਿਪੋਰਟ 1 ਜਨਵਰੀ 2016 ਤੋਂ ਲਾਗੂ ਕੀਤੀ ਜਾਵੇ, ਡੀ. ਏ. ਦੀਆਂ 4 ਕਿਸ਼ਤਾਂ ਅਤੇ 22 ਮਹੀਨਿਆਂ ਦਾ ਬਕਾਇਆ ਜਲਦੀ ਦਿੱਤਾ ਜਾਵੇ, ਮੈਡੀਕਲ ਭੱਤਾ 2500 ਰੁਪਏ ਕੀਤਾ ਜਾਵੇ, ਅੰਤਰਿਮ ਮਦਦ ਦੀ ਦੂਜੀ ਕਿਸ਼ਤ 15 ਫੀਸਦੀ ਦੀ ਦਰ ਨਾਲ ਲਾਗੂ ਕੀਤੀ ਜਾਵੇ।
ਇਸ ਮੌਕੇ ਤਿਲਕ ਰਾਜ ਭਾਟੀਆ, ਪ੍ਰਕਾਸ਼ ਚੰਦ, ਧਰਮਪਾਲ, ਵਿਜੈ ਕੁਮਾਰ, ਪ੍ਰਦੀਪ ਕੁਮਾਰ, ਸੁਦੇਸ਼ ਕੁਮਾਰ, ਚੌਧਰੀ ਸਵਰਨ ਦਾਸ, ਦੇਸ ਰਾਜ ਬਨੋਤਰਾ, ਰਾਮ ਸਰੂਪ, ਬਲਰਾਜ ਸ਼ਰਮਾ, ਰਾਮ ਨਾਥ, ਰਾਜ ਕੁਮਾਰ, ਸੁਰੇਸ਼ ਕੁਮਾਰ, ਸਵਰਨ ਸਿੰਘ, ਮਾ. ਨਿਰਮਲ ਸਿੰਘ, ਰਾਮ ਪ੍ਰਕਾਸ਼, ਸੁਰਿੰਦਰ ਕੁਮਾਰ, ਯਸ਼ਪਾਲ ਆਦਿ ਹਾਜ਼ਰ ਸਨ।


Related News