ਜ਼ਿਲ੍ਹਾ ਪੁਲਸ ਨੇ ਚਲਾਇਆ ''ਕਾਸੋ'' ਆਪ੍ਰੇਸ਼ਨ, ਘਰਾਂ ''ਚ ਬਰੀਕੀ ਨਾਲ ਕੀਤੀ ਜਾਂਚ-ਪੜਤਾਲ
Tuesday, Jan 09, 2024 - 04:56 AM (IST)
ਰੂਪਨਗਰ (ਵਿਜੇ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹੇ ਦੀ ਮੋਰਿੰਡਾ ਪੁਲਸ ਵੱਲੋਂ ਮੋਰਿੰਡਾ ਸ਼ਹਿਰੀ ਖੇਤਰ ’ਚ ਪੈਂਦੇ ਬਲਦੇਵ ਨਗਰ ਵਿਖੇ ਕਾਸੋ ਆਪ੍ਰੇਸ਼ਨ ਕੀਤਾ ਗਿਆ। ਇਸ ਦੌਰਾਨ ਪੁਲਸ ਪਾਰਟੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਘਰਾਂ ’ਚ ਬਰੀਕੀ ਨਾਲ ਛਾਣਬੀਣ ਕੀਤੀ ਗਈ।
ਐੱਨ.ਡੀ.ਪੀ.ਐੱਸ. ਦੇ ਹਾਟਸਪਾਟ ਦੀ ਜਾਂਚ ਸਬੰਧੀ ਆਪ੍ਰੇਸ਼ਨ ਕਾਸੋ ਦੀ ਅਗਵਾਈ ਐੱਸ.ਪੀ. ਹੈੱਡ ਕੁਆਰਟਰ ਰਾਜਪਾਲ ਸਿੰਘ ਹੁੰਦਲ ਖੁਦ ਕਰ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਡੀ.ਐੱਸ.ਪੀ. ਮਨਜੀਤ ਸਿੰਘ ਔਲਖ ਅਤੇ ਡੀ.ਐੱਸ.ਪੀ. ਸਪੈਸ਼ਲ ਕ੍ਰਾਈਮ ਗੁਰਪ੍ਰੀਤ ਸਿੰਘ ਬੈਂਸ ਵੀ ਸ਼ਾਮਲ ਸਨ ਜਦਕਿ ਐੱਸ.ਐੱਚ.ਓ. ਸਿਟੀ ਮੋਰਿੰਡਾ ਇੰਸਪੈਕਟਰ ਸੁਨੀਲ ਕੁਮਾਰ ਵੱਲੋਂ ਇਸ ਕਾਸੋ ਆਪ੍ਰੇਸ਼ਨ ਲਈ ਵੱਖ-ਵੱਖ ਟੀਮਾਂ ਬਣਾ ਕੇ ਲਗਭਗ ਇਕੋ ਸਮੇਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ- USA 'ਚ ਵੀ ਦਿਖੇਗਾ ਪ੍ਰਾਣ-ਪ੍ਰਤਿਸ਼ਠਾ ਸਮਾਰੋਹ, NY ਦੇ ਟਾਈਮਸ ਸਕੁਏਅਰ 'ਤੇ ਕੀਤਾ ਜਾਵੇਗਾ 'Live Telecast'
ਡੀ.ਐੱਸ.ਪੀ. ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦੀ ਖਾਸੀਅਤ ਇਹ ਰਹੀ ਕਿ ਪਿੰਡ ਵਾਸੀਆਂ ਵੱਲੋਂ ਵੀ ਇਸ ਦੀ ਸ਼ਲਾਘਾ ਕੀਤੀ ਗਈ ਜਿਸ ਨਾਲ ਮਾੜੇ ਅਨਸਰਾਂ ਨੂੰ ਭਾਜੜ ਪਏਗੀ ਅਤੇ ਆਮ ਲੋਕ ਸ਼ਾਂਤੀ ਨਾਲ ਰਹਿ ਸਕਣਗੇ। ਇਸ ਮੌਕੇ ਪਿੰਡ ਵਾਸੀ ਅਤੇ ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਖੀਵਾ ਨੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਇਸ ਜਾਂਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਮਾੜੇ ਅਨਸਰਾਂ ਦੀ ਨੀਂਦ ਉਡੇਗੀ ਅਤੇ ਪੁਲਸ ਪ੍ਰਸ਼ਾਸਨ ਨੂੰ ਨਸ਼ਿਆਂ ਵਿਰੁੱਧ ਲੜਾਈ ਲੜਨ ’ਚ ਸ਼ਕਤੀ ਮਿਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਐੱਸ.ਆਈ. ਸੁਰਜੀਤ ਸਿੰਘ, ਏ.ਐੱਸ.ਆਈ. ਵਿਸ਼ਾਲ ਸ਼ਰਮਾ, ਏ.ਐੱਸ.ਆਈ. ਮਨਜੀਤ ਸਿੰਘ, ਏ.ਐੱਸ.ਆਈ. ਨਰਿੰਦਰ ਪਾਲ, ਏ.ਐੱਸ.ਆਈ. ਸ਼ਿੰਦਰਪਾਲ ਚੌਂਕੀ ਇੰਚਾਰਜ ਲੁਠੇੜੀ ਅਤੇ ਹੋਰ ਪੁਲਸ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ।
ਇਹ ਵੀ ਪੜ੍ਹੋ- ਅਯੁੱਧਿਆ 'ਚ ਰਾਮ ਮੰਦਰ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਲਈ ਮੁਸਲਿਮ ਕਵੀ ਨੂੰ ਮਿਲਿਆ ਸੱਦਾ, ਕਰਨਗੇ ਕਵਿਤਾ ਪਾਠ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8