ਕਰੀਬ 4 ਦਿਨਾਂ ਤੋਂ ਲਾਪਤਾ ਕੁੜੀ ਦੀ ਲਾਸ਼ ਬਰਾਮਦ

Friday, Jun 23, 2023 - 02:29 PM (IST)

ਕਰੀਬ 4 ਦਿਨਾਂ ਤੋਂ ਲਾਪਤਾ ਕੁੜੀ ਦੀ ਲਾਸ਼ ਬਰਾਮਦ

ਜਲੰਧਰ (ਮਹੇਸ਼)- ਪੁਰਾਣੀ ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਸ਼ੇਖੇ ਤੋਂ ਇਕ ਕੁੜੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਕੁੜੀ ਦੀ ਪਛਾਣ ਲਕਸ਼ਮੀ ਸ਼ਰਮਾ ਪੁੱਤਰੀ ਰਾਮ ਲਾਲ ਸ਼ਰਮਾ ਵਾਸੀ ਪਿੰਡ ਨੂਰਪੁਰ ਥਾਣਾ ਮਕਸੂਦਾਂ ਜ਼ਿਲ੍ਹਾ ਦਿਹਾਤੀ ਪੁਲਸ ਜਲੰਧਰ ਵਜੋਂ ਹੋਈ ਹੈ। ਥਾਣਾ ਪਤਾਰਾ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਲੜਕੀ ਲਕਸ਼ਮੀ ਤਿੰਨ-ਚਾਰ ਦਿਨਾਂ ਤੋਂ ਘਰੋਂ ਲਾਪਤਾ ਸੀ ਅਤੇ ਇਸ ਸਬੰਧੀ ਉਸ ਦੇ ਰਿਸ਼ਤੇਦਾਰਾਂ ਨੇ ਥਾਣਾ ਮਕਸੂਦਾਂ ਵਿਖੇ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੁੜੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸ਼ੇਕੇ ਪੁਲ ਕੋਲ ਸੁੱਟ ਦਿੱਤਾ ਗਿਆ ਸੀ।


author

shivani attri

Content Editor

Related News