ਕਾਰ ਸਵਾਰ ਜੋੜਾ 50 ਗ੍ਰਾਮ ਹੈਰੋਇਨ ਸਣੇ ਕਾਬੂ

Thursday, Jan 23, 2020 - 09:17 PM (IST)

ਕਾਰ ਸਵਾਰ ਜੋੜਾ 50 ਗ੍ਰਾਮ ਹੈਰੋਇਨ ਸਣੇ ਕਾਬੂ

ਨਵਾਂਸ਼ਹਿਰ,(ਤ੍ਰਿਪਾਠੀ)- ਥਾਣਾ ਬਲਾਚੌਰ ਦੀ ਪੁਲਸ ਨੇ ਟਾਟਾ ਨੈਕਸਨ ਸਵਾਰ ਔਰਤ ਸਣੇ 2 ਵਿਅਕਤੀਆਂ ਨੂੰ 50 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਡੀ.ਐੱਸ.ਪੀ. ਬਲਾਚੌਰ ਜਤਿੰਦਰ ਸਿੰਘ ਅਤੇ ਥਾਣਾ ਬਲਾਚੌਰ ਦੇ ਐੱਸ.ਐੱਚ.ਓ. ਸੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਥਾਣੇਦਾਰ ਜਰਨੈਲ ਸਿੰਘ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਇਕ ਟਾਟਾ ਨੈਕਸਨ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਚਾਲਕ ਨੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਨਜ਼ਦੀਕ ਸਥਿਤ ਖੇਤਾਂ ਵਿਚ ਉੱਤਰ ਗਈ। ਪੁਲਸ ਪਾਰਟੀ ਨੇ ਗੱਡੀ ਵਿਚ ਸਵਾਰ ਜਦੋਂ ਇਕ ਔਰਤ ਅਤੇ 1 ਪੁਰਸ਼ ਨੂੰ ਕਾਬੂ ਕਰ ਕੇ ਜਾਂਚ-ਪਡ਼ਤਾਲ ਕੀਤੀ ਤਾਂ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫਤਾਰ ਵਿਅਕਤੀ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਦਵਿੰਦਰ ਕੁਮਾਰ ਅਤੇ ਰੀਤਿਕਾ ਪਤਨੀ ਰੋਹਿਤ ਕੁਮਾਰ ਵਾਸੀ ਬਲਾਚੌਰ ਦੇ ਤੌਰ ’ਤੇ ਕੀਤੀ ਗਈ ਹੈ। ਡੀ.ਐੱਸ.ਪੀ. ਜਤਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਉਸ ਤੋਂ 50 ਹਜ਼ਾਰ ਡਰਗ ਮਨੀ ਵੀ ਬਰਾਮਦ ਕੀਤੇ ਹਨ।

ਗ੍ਰਿਫਤਾਰ ਨੌਜਵਾਨ ’ਤੇ ਪਹਿਲਾਂ ਤੋਂ ਦਰਜ ਹਨ ਐੱਨ.ਡੀ.ਪੀ.ਐੱਸ. ਦੇ 2 ਮਾਮਲੇ

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਰੋਹਿਤ ਕੁਮਾਰ ’ਤੇ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਦੇ ਤਹਿਤ 2 ਮਾਮਲੇ ਦਰਜ ਹਨ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਪਿਛਲੇ 3-4 ਸਾਲਾਂ ਤੋਂ ਉਕਤ ਧੰਦੇ ਵਿਚ ਲੱਗਾ ਹੋਇਆ ਹੈ। ਪੁਲਸ ਨੇ ਦੱਸਿਆ ਕਿ ਉਕਤ ਤੋਂ ਸ਼ੁਰੂਆਤੀ ਪਡ਼ਤਾਲ ਵਿਚ ਪਤਾ ਲੱਗਾ ਹੈ ਕਿ ਉਹ ਨਸ਼ੇ ਵਿਚ ਲਿਪਤ ਲੋਕਾਂ ਨੂੰ ਛੋਟੀਆਂ-ਛੋਟੀਆਂ ਪੁਡ਼ੀਆਂ ਵਿਚ ਹੈਰੋਇਨ ਸਪਲਾਈ ਕਰਦਾ ਸੀ। ਗ੍ਰਿਫਤਾਰ ਵਿਅਕਤੀ ਨੇ ਖੁਦ ਨੂੰ ਪੱਤਰਕਾਰ ਦੱਸਿਆ। ਪੁਲਸ ਨੇ ਦੱਸਿਆ ਕਿ ਉਕਤ ਲੋਕ ਕਿੱਥੋਂ ਹੈਰੋਇਨ ਲਿਆ ਰਹੇ ਸਨ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਕਤ ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 4 ਪੁਲਸ ਰਿਮਾਂਡ ’ਤੇ ਲਿਆ ਹੈ।


author

Bharat Thapa

Content Editor

Related News