ਬੇਕਾਬੂ ਹੋਈ ਕਾਰ ਪਲਟੀਆਂ ਖਾਂਦੀ ਖੇਤਾਂ ਵਿਚ ਡਿੱਗੀ, ਪਿਆ ਚੀਕ ਚਿਹਾੜਾ

Saturday, Jul 18, 2026 - 06:13 PM (IST)

ਬੇਕਾਬੂ ਹੋਈ ਕਾਰ ਪਲਟੀਆਂ ਖਾਂਦੀ ਖੇਤਾਂ ਵਿਚ ਡਿੱਗੀ, ਪਿਆ ਚੀਕ ਚਿਹਾੜਾ

ਕਾਠਗੜ੍ਹ (ਰਾਜੇਸ਼ ਸ਼ਰਮਾ) : ਬਲਾਚੌਰ-ਰੂਪਨਗਰ ਹਾਈਵੇ 'ਤੇ ਪੈਂਦੇ ਪਿੰਡ ਸੁੱਜੋਵਾਲ ਪੁੱਲ ਦੇ ਸਾਹਮਣੇ ਇਕ ਕਾਰ ਦੇ ਨਾਲ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਰਾਹਗੀਰ ਤੋਂ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਉਹ ਆਪਣੀ ਟੀਮ ਸਮੇਤ ਹਾਦਸੇ ਵਾਲੀ ਥਾਂ ਪਹੁੰਚੇ ਸਵਿਫਟ ਡਿਜ਼ਾਇਰ ਕਾਰ ਜਿਸ ਨੂੰ ਅਮਨਦੀਪ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਮੂਸਾਪੁਰ ਰੋਡ ਸੰਤ ਨਗਰ ਨਵਾਂਸ਼ਹਿਰ ਚਲਾ ਰਿਹਾ ਸੀ ਤੇ ਜਦੋਂ ਉਹ ਉਕਤ ਸਥਾਨ ''ਤੇ ਪਹੁੰਚਿਆਂ ਤਾਂ  ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਕਾਰ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ ਖੇਤਾਂ ਵਿਚ ਜਾ ਡਿੱਗੀ। 

ਇਸ ਹਾਦਸੇ ''ਚ ਕਾਰ ਚਾਲਕ ਦਾ ਤਾਂ ਵਾਲ ਵਾਲ ਬਚਾਅ ਹੋ ਗਿਆ ਪਰ ਕਾਰ ਸਵਾਰ ਲੜਕੀ ਵਿਸ਼ਾਲੀ ਪੁੱਤਰੀ ਹਰਮੇਸ਼ ਲਾਲ ਪਿੰਡ ਬਹਿਰਾਮ ਨਵਾਂਸ਼ਹਿਰ ਜਖ਼ਮੀ ਹੋ ਗਈ ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਬਲਾਚੌਰ ਦੇ ਸਿਵਲ ਹਸਪਤਾਲ  ਵਿਖੇ ਦਾਖਲ ਕਰਵਾਇਆ ਗਿਆ। ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਵਲੋਂ ਸਿਟੀ ਥਾਣਾ ਬਲਾਚੌਰ ਅਤੇ ਕੰਟਰੋਲ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News