ਨਗਰ ਕੌਂਸਲ ਉੜਮੁੜ ਟਾਂਡਾ ’ਤੇ ਕਾਂਗਰਸ ਨੇ ਲਗਾਤਾਰ ਚੌਥੀ ਵਾਰ ਕੀਤਾ ਕਬਜ਼ਾ, ਗੁਰਸੇਵਕ ਸਿੰਘ ਬਣੇ ਪ੍ਰਧਾਨ

04/19/2021 3:45:00 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)-ਨਗਰ ਕੌਂਸਲ ਉੜਮੁੜ ਟਾਂਡਾ ਦੇ ਪ੍ਰਧਾਨ ਦੇ ਅਹੁਦੇ ’ਤੇ ਲਗਾਤਾਰ ਚੌਥੀ ਵਾਰ ਕਾਂਗਰਸ ਪਾਰਟੀ ਦਾ ਕਬਜ਼ਾ ਹੋਇਆ ਹੈ | ਅੱਜ ਪ੍ਰਧਾਨ ਦੀ ਚੋਣ ਦੌਰਾਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ’ਚ ਬਹੁਮਤ ਵਾਲੇ ਸਮੂਹ ਕਾਂਗਰਸੀ ਕੌਂਸਲਰਾਂ ਨੇ ਸਰਬਸੰਮਤੀ ਨਾਲ ਨੌਜਵਾਨ ਕੌਂਸਲਰਾਂ ਗੁਰਸੇਵਕ ਸਿੰਘ ਮਾਰਸ਼ਲ ਨੂੰ ਪ੍ਰਧਾਨ, ਜਦਕਿ ਵਾਰਡ ਨੰ. 4 ਤੋਂ ਕੌਂਸਲਰ ਸੁਰਿੰਦਰਜੀਤ ਸਿੰਘ ਬਿੱਲੂ ਉਪ-ਪ੍ਰਧਾਨ ਚੁਣਿਆ । ਚੋਣ ਕਨਵੀਨਰ ਐੱਸ. ਡੀ. ਐੱਮ. ਦਸੂਹਾ ਰਣਦੀਪ ਸਿੰਘ ਹੀਰ ਦੀ ਅਗਵਾਈ ’ਚ ਹੋਈ ਮੀਟਿੰਗ ’ਚ ਸਮੂਹ ਕੌਂਸਲਰਾਂ ਨੇ ਹਿੱਸਾ ਲਿਆ ਅਤੇ ਪਹਿਲਾਂ ਅਹੁਦੇ ਦੀ ਸਹੁੰ ਚੁੱਕੀ।

ਇਸ ਦੌਰਾਨ ਕੌਂਸਲਰ ਹਰੀ ਕ੍ਰਿਸ਼ਨ ਸੈਣੀ ਨੇ ਪ੍ਰਧਾਨਗੀ ਅਹੁਦੇ ਲਈ ਗੁਰਸੇਵਕ ਮਾਰਸ਼ਲ ਦਾ ਨਾਂ ਪੇਸ਼ ਕੀਤਾ, ਜਿਸ ਦੀ ਪੁਸ਼ਟੀ ਰਾਜੇਸ਼ ਕੁਮਾਰ ਲਾਡੀ ਨੇ ਕੀਤੀ | ਇਸੇ ਤਰ੍ਹਾਂ ਉਪ-ਪ੍ਰਧਾਨ ਲਈ ਕ੍ਰਿਸ਼ਨ ਲਾਲ ਬਿੱਟੂ ਨੇ ਸੁਰਿੰਦਰਜੀਤ ਸਿੰਘ ਬਿੱਲੂ ਦਾ ਨਾਂ ਪੇਸ਼ ਕੀਤਾ ਅਤੇ ਦਲਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ। ਚੋਣ ਤੋਂ ਬਾਅਦ ਵਿਧਾਇਕ ਗਿਲਜੀਆਂ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੀ ਟੀਮ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਦਿਆਂ ਨਗਰ ਦਾ ਬਹੁਪੱਖੀ ਵਿਕਾਸ ਕਰਨ ਲਈ ਸਖਤ ਮਿਹਨਤ ਕਰੇਗੀ। ਚੁਣੇ ਗਏ ਪ੍ਰਧਾਨ ਅਤੇ ਉਪ-ਪ੍ਰਧਾਨ ਕਾਂਗਰਸੀ ਵਰਕਰਾਂ ਅਤੇ ਲੀਡਰਸ਼ਿਪ ਨਾਲ ਨਗਰ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਏ।

ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਕਿਸ਼ਨ ਲਾਲ ਵੈਦ, ਦਮਨਦੀਪ ਸਿੰਘ ਬਿੱਲਾ, ਦਵਿੰਦਰ ਬਿੱਲੂ, ਰਾਕੇਸ਼ ਬਿੱਟੂ, ਬਾਬੂ ਰੂਪ ਲਾਲ, ਸਿਮਰਨ ਸੈਣੀ, ਵਿਪਨ ਕੁਮਾਰ, ਰਾਕੇਸ਼ ਵੋਹਰਾ, ਸਚਦੇਵਾ, ਦੀਪਕ ਡੈਨੀ, ਅਵਤਾਰ ਸਿੰਘ ਖੋਖਰ ਬਲਾਕ ਪ੍ਰਧਾਨ, ਐਡਵੋਕੇਟ ਹਰਕਮਲ ਸਹੋਤਾ, ਸੁਖਵਿੰਦਰਜੀਤ ਸਿੰਘ ਝਾਵਰ, ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਡਾ. ਬਲਦੇਵ ਰਾਜ, ਵਿਨੋਦ ਖੋਸਲਾ, ਆਸ਼ੂ ਵੈਦ, ਗੁਲਸ਼ਨ ਅਰੋੜਾ, ਸੇਠ ਰਾਮ, ਰਾਜ ਕੁਮਾਰ, ਮਲਕੀਤ ਸਿੰਘ, ਗੁਰਮੁੱਖ ਸਿੰਘ, ਹੀਰਾ ਲਾਲ ਭੱਟੀ, ਡਿੰਪੀ ਖੋਸਲਾ, ਮਨੀ ਸਹਿਬਾਜ਼ਪੁਰ, ਤੇਜ ਕੌਰ, ਗਗਨ ਵੈਦ, ਰਾਜਾ ਦਿਆਲ, ਮੰਟੂ ਬੈਂਚਾਂ, ਪਿੰਕੀ ਸੰਗਰ, ਸਤੀਸ਼ ਨਈਅਰ ਆਦਿ ਮੌਜੂਦ ਸਨ।


Manoj

Content Editor

Related News