ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ

06/30/2020 2:15:31 PM

ਟਾਂਡਾ ਉੜਮੁੜ (ਮੋਮੀ, ਪੰਡਿਤ ਸ਼ਰਮਾ) : ਟਾਂਡਾ ਪੁਲਸ ਨੇ ਇਕ ਵਿਅਕਤੀ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਟਾਂਡਾ ਪੁਲਸ ਨੇ ਦੋਸ਼ੀ ਖਿਲ਼ਾਫ਼ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਖੁਰਦ-ਬੁਰਦ ਹੋਏ 267 ਪਾਵਨ ਸਰੂਪ ਮਾਮਲੇ 'ਚ ਨਵਾਂ ਮੋੜ, SGPC ਦੇ ਸਾਬਕਾ ਅਧਿਕਾਰੀ ਨੇ ਲਗਾਏ ਵੱਡੇ ਦੋਸ਼

ਜਾਣਕਾਰੀ ਦਿੰਦੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਮੂਨਕਾਂ ਫਾਟਕ ਨੇੜੇ ਨੈਸ਼ਨਲ ਹਾਈਵੇ 'ਤੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੋਨੀ ਪੁੱਤਰ ਹਰਬੰਸ ਲਾਲ ਵਾਸੀ ਸਨੌਰਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਜੀਵਨ ਨਾਲ ਦੀ ਪੁਲਸ ਪਾਰਟੀ ਵਲੋਂ ਜਦੋਂ ਨੈਸ਼ਨਲ ਹਾਈਵੇ ਤੇ ਗਸ਼ਤ ਕੀਤੀ ਜਾ ਰਹੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਉਕਤ ਵਿਅਕਤੀ ਚੋਰੀ ਦੇ ਮੋਟਰਸਾਈਕਲ ਨੂੰ ਦਸੂਹਾ ਤੋਂ ਟਾਂਡਾ ਵੱਲ ਵੇਚਣ ਲਈ ਆ ਰਿਹਾ ਹੈ। ਇਸ ਸਬੰਧੀ ਜਦੋਂ ਟਾਂਡਾ ਪੁਲਸ ਨੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਹ ਚੋਰੀ ਸ਼ੁਦਾ ਹੌਂਡਾ ਮੋਟਰਸਾਈਕਲ ਦੇ ਕਾਗਜ਼ਾਤ ਨਹੀਂ ਦਿਖਾ ਸਕਿਆ ਤੇ ਉਸ ਨੇ ਕਬੂਲ ਕੀਤਾ ਕਿ ਇਹ ਮੋਟਰਸਾਈਕਲ ਚੋਰੀ ਕੀਤਾ ਗਿਆ ਹੈ। 

ਇਹ ਵੀ ਪੜ੍ਹੋਂ : ਦਾਲ ਘਪਲੇ ਦੇ ਮਾਮਲੇ ਦੀਆਂ ਖ਼ਬਰਾਂ 'ਤੇ ਭੜਕੀ SGPC,ਪੁਲਸ ਕੋਲੋਂ ਕਾਰਵਾਈ ਦੀ ਕੀਤੀ ਮੰਗ


Baljeet Kaur

Content Editor

Related News