ਚੋਣ ਡਿਊਟੀ ''ਚ ਕੋਤਾਹੀ ਵਰਤਣ ਵਾਲੇ ਪਟਵਾਰੀ ਨੂੰ ਡੀ. ਸੀ. ਨੇ ਕੀਤਾ ਸਸਪੈਂਡ
Wednesday, Mar 13, 2019 - 06:11 PM (IST)
ਜਲੰਧਰ (ਅਮਿਤ)— ਡੀ. ਸੀ.-ਕਮ-ਜ਼ਿਲਾ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ ਨੇ ਮੰਗਲਵਾਰ ਨੂੰ ਜ਼ਿਲੇ ਦੇ ਇਕ ਪਟਵਾਰੀ ਨੂੰ ਚੋਣ ਡਿਊਟੀ ਨੂੰ ਸਹੀ ਢੰਗ ਨਾਲ ਨਾ ਕਰਨ ਕਾਰਨ ਸਸਪੈਂਡ ਕਰ ਦਿੱਤਾ। ਦੇਰ ਸ਼ਾਮ ਜਾਰੀ ਹੋਏ ਨਿਰਦੇਸ਼ਾਂ 'ਚ ਡੀ. ਸੀ. ਨੇ ਪਟਵਾਰੀ ਬਲਪ੍ਰੀਤ ਸਿੰਘ ਜੋ ਕਿ ਆਦਮਪੁਰ ਵਿਧਾਨ ਸਭਾ ਹਲਕੇ ਦੇ ਬੂਥ ਲੈਵਲ ਅਫਸਰ ਵਜੋਂ ਤਾਇਨਾਤ ਸੀ, ਨੂੰ ਡਿਊਟੀ 'ਚ ਕੋਤਾਹੀ ਵਰਤਣ ਕਾਰਨ ਸਸਪੈਂਡ ਕਰ ਦਿੱਤਾ। ਇਹ ਪਟਵਾਰੀ 2 ਅਤੇ 3 ਮਾਰਚ 2019 ਨੂੰ ਵੋਟਾਂ ਦੀ ਸੋਧ ਲਈ ਲਗਾਏ ਗਏ ਵਿਸ਼ੇਸ਼ ਕੈਂਪਾਂ ਦੌਰਾਨ ਆਪਣੀ ਡਿਊਟੀ 'ਚ ਗੈਰ-ਹਾਜ਼ਰ ਪਾਇਆ ਗਿਆ ਸੀ।