3 PG ਮਾਲਕਾਂ ਵਿਰੁੱਧ ਕੀਤੀ ਸਖ਼ਤ ਕਾਰਵਾਈ, ਕੇਸ ਕੀਤੇ ਦਰਜ

Wednesday, Nov 20, 2024 - 04:28 PM (IST)

3 PG ਮਾਲਕਾਂ ਵਿਰੁੱਧ ਕੀਤੀ ਸਖ਼ਤ ਕਾਰਵਾਈ, ਕੇਸ ਕੀਤੇ ਦਰਜ

ਫਗਵਾੜਾ (ਜਲੋਟਾ)- ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫਗਵਾੜਾ ਪੁਲਸ ਨੇ ਸਥਾਨਕ ਲਵਲੀ ਯੂਨੀਵਰਸਿਟੀ ਨੇੜੇ ਲਾਅ ਗੇਟ ਇਲਾਕੇ ’ਚ ਬਣੇ ਪੀ. ਜੀ., ਗੈਸਟ ਹਾਊਸ ਆਦਿ ਦੀ ਵਿਸ਼ੇਸ਼ ਚੈਕਿੰਗ ਕਰਨ ਦੀ ਸੂਚਨਾ ਮਿਲੀ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਥਾਣਾ ਸਤਨਾਮਪੁਰਾ ਦੇ ਐੱਸ. ਐੱਚ. ਓ. ਗੌਰਵ ਧੀਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਸ ਨੇ ਰਾਧੇ ਸਾਮ ਪੀ. ਜੀ. ਦੇ ਮਾਲਕ, ਸਪੈਸ਼ਰ ਪੀ.ਜੀ. ਦੇ ਮਾਲਕ ਅਤੇ ਐੱਸ. ਡੀ. ਗੈਸਟ ਹਾਊਸ ਪੀਜੀ ਦੇ ਮਾਲਕ ਖਿਲਾਫ ਥਾਣਾ ਸਤਨਾਮਪੁਰਾ ’ਚ ਕੇਸ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਪੀ. ਜੀ. ਮਾਲਕਾਂ ਨੇ ਜ਼ਿਲ੍ਹਾ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ, ਜਿਮ ਦੇ ਬਾਹਰ ਚੱਲੀ ਗੋਲ਼ੀ, ਬਣਿਆ ਦਹਿਸ਼ਤ ਦਾ ਮਾਹੌਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News