550ਵੇਂ ਪ੍ਰਕਾਸ਼ ਪੁਰਬ ਮੌਕੇ ਰੇਲ ਮੰਤਰਾਲਾ ਚਲਾਏਗਾ ਸਪੈਸ਼ਲ ਗੱਡੀਆਂ
Tuesday, Sep 24, 2019 - 11:38 AM (IST)
ਸੁਲਤਾਨਪੁਰ ਲੋਧੀ (ਧੀਰ)— 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਮਨਾਏ ਜਾ ਰਹੇ ਵਿਸ਼ਵ ਪੱਧਰੀ ਸਮਾਗਮ ਮੌਕੇ ਦੇਸ਼-ਵਿਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਸੰਗਤਾਂ ਦੀ ਸਹੂਲਤ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਰੇਲ ਮੰਤਰਾਲਾ ਭਾਰਤ ਸਰਕਾਰ ਨੂੰ ਪਾਵਨ ਨਗਰੀ ਲਈ ਸਪੈਸ਼ਲ ਟਰੇਨਾਂ ਚਲਾਉਣ ਲਈ ਕੀਤੀ ਮੰਗ ਤਹਿਤ ਰੇਲ ਮੰਤਰਾਲੇ ਨੇ ਗੁਰਪੁਰਬ ਮੌਕੇ ਵੱਡੀ ਗਿਣਤੀ 'ਚ ਮੇਲਾ ਸਪੈਸ਼ਲ ਗੱਡੀਆਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਮੁੱਖ ਸੁਪਰਡੈਂਟ ਰਾਜਬੀਰ ਸਿੰਘ ਟਾਈਗਰ ਨੇ ਦੱਸਿਆ ਕਿ ਰੇਲ ਮੰਤਰਾਲੇ ਵੱਲੋਂ ਫਿਰੋਜ਼ਪੁਰ-ਡਿੱਬਰੂਗੜ੍ਹ ਵਾਇਆ ਸੁਲਤਾਨਪੁਰ ਲੋਧੀ, ਗੰਗਾਨਗਰ, ਡੇਰਾ ਬਾਬਾ ਨਾਨਕ, ਨੰਦੇੜ, ਪਟਨਾ, ਨਵਾਂ ਸ਼ਹਿਰ, ਲੋਹੀਆਂ-ਦਿੱਲੀ, ਹੁਸ਼ਿਆਰਪੁਰ, ਫਾਜ਼ਿਲਕਾ, ਲੋਹੀਆਂ-ਪਟਿਆਲਾ, ਨੰਗਲ ਡੈਮ ਆਦਿ ਗੱਡੀਆਂ ਨੂੰ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਡਿਬਰੂਗੜ੍ਹ ਲਈ ਟਰੇਨ ਨੰ. 4650 ਦੁਪਹਿਰ ਨੂੰ 12:40 ਮਿੰਟ 'ਤੇ ਰਵਾਨਾ ਹੋਵੇਗੀ ਤੇ ਇਹ ਟਰੇਨ ਸੁਲਤਾਨਪੁਰ ਲੋਧੀ ਦੁਪਹਿਰ 2 ਵਜੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਇਹ ਟਰੇਨ 6 ਨਵੰਬਰ ਤੋਂ 13 ਨਵੰਬਰ ਤੱਕ ਚੱਲੇਗੀ। ਇਸੇ ਤਰ੍ਹਾਂ ਹੋਰ ਟਰੇਨਾਂ ਦਾ ਵੇਰਵਾ ਹੇਠ ਦਿੱਤੇ ਅਨੁਸਾਰ ਹੈ।
ਗੁਰਪੁਰਬ ਮੌਕੇ ਰੇਲ ਮੰਤਰਾਲੇ ਵੱਲੋਂ ਸਪੈਸ਼ਲ ਗੁਰਪੁਰਬ ਟਰੇਨਾਂ ਵੱਖ-ਵੱਖ ਹਿੱਸਿਆਂ ਤੋਂ ਚਲਾਉਣ ਲਈ ਵਿਧਾਇਕ ਚੀਮਾ ਵੱਲੋਂ ਰੇਲ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਆ ਰਹੀਆਂ ਸੰਗਤਾਂ ਦੇ ਲਈ ਸਾਡੀ ਇਹ ਕੋਸ਼ਿਸ਼ ਸਫਲ ਸਾਬਤ ਹੋਈ ਹੈ। ਹੁਣ ਸੰਗਤਾਂ ਇਸ ਪਾਵਨ ਨਗਰੀ 'ਚ ਕਿਸੇ ਵੀ ਜਗ੍ਹਾ ਤੋਂ ਆਰਾਮ ਨਾਲ ਪਾਵਨ ਨਗਰੀ ਪਹੁੰਚ ਜਾਣਗੀਆਂ।
ਟਰੇਨ ਨੰ | ਕਿੱਥੋਂ ਤੋਂ ਕਿੱਥੋਂ ਤੱਕ | ਸੁਲਤਾਨਪੁਰ ਲੋਧੀ ਤੋਂ ਚੱਲਣ ਅਤੇ ਪਹੁੰਚਣ ਦਾ ਸਮਾਂ | ਕਿੰਨੇ ਦਿਨ |
4649 | ਡਿੱਬਰੂਗੜ੍ਹ ਤੋਂ ਫਿਰੋਜ਼ਪੁਰ | ਦੁਪਹਿਰ 1:53 ਮਿੰਟ | 8 ਨਵੰਬਰ ਤੋਂ 15 ਨਵੰਬਰ ਤੱਕ (ਰੋਜ਼ਾਨਾ) |
4652 | ਫਿਰੋਜ਼ਪੁਰ ਤੋਂ ਪਟਨਾ, | ਦੁਪਹਿਰ 2 ਵਜੇ, | 5, 9 ਤੇ 14 ਨਵੰਬਰ, 3 ਦਿਨ |
4609 | ਸੁਲਤਾਨਪੁਰ ਤੋਂ ਡੇਰਾ ਬਾਬਾ ਨਾਨਕ | ਰਾਤ 11:55 ਮਿੰਟ | 3 ਨਵੰਬਰ ਤੋਂ 16 ਨਵੰਬਰ (ਰੋਜ਼ਾਨਾ) |
4610 | ਡੇਰਾ ਬਾਬਾ ਨਾਨਕ ਤੋਂ ਸੁਲਤਾਨਪੁਰ ਲੋਧੀ | 11:40 ਮਿੰਟ | 4 ਨਵੰਬਰ ਤੋਂ 17 ਨਵੰਬਰ (ਰੋਜ਼ਾਨਾ) |
4613 | ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ | ਦੁਪਹਿਰ 1 ਵਜੇ | 1 ਨਵੰਬਰ ਤੋਂ 14 ਨਵੰਬਰ (ਰੋਜ਼ਾਨਾ) |
4614 | ਡੇਰਾ ਬਾਬਾ ਨਾਨਕ ਤੋਂ ਸੁਲਤਾਨਪੁਰ ਲੋਧੀ | ਸਵੇਰੇ 7:15 ਮਿੰਟ | 1 ਨਵੰਬਰ ਤੋਂ 14 ਨਵੰਬਰ ਤੱਕ (ਰੋਜ਼ਾਨਾ) |
4607 | ਸੁਲਤਾਨਪੁਰ ਤੋਂ ਨਵਾਂ ਸ਼ਹਿਰ | ਸ਼ਾਮ 4:30 ਵਜੇ | 2 ਨਵੰਬਰ ਤੋਂ 15 ਨਵੰਬਰ ਤੱਕ (ਰੋਜ਼ਾਨਾ) |
4608 | ਨਵਾਂ ਸ਼ਹਿਰ ਤੋਂ ਸੁਲਤਾਨਪੁਰ ਲੋਧੀ | ਦਿਨ ਨੂੰ 10:55 ਮਿੰਟ | 3 ਨਵੰਬਰ ਤੋਂ 16 ਨਵੰਬਰ ਤੱਕ (ਰੋਜ਼ਾਨਾ) |
4603 | ਸੁਲਤਾਨਪੁਰ ਲੋਧੀ ਤੋਂ ਗੰਗਾਨਗਰ | ਦੁਪਹਿਰ 2 ਵਜੇ | 2 ਨਵੰਬਰ ਤੋਂ 15 ਨਵੰਬਰ (ਰੋਜ਼ਾਨਾ) |
4604 | ਗੰਗਾਨਗਰ ਤੋਂ ਸੁਲਤਾਨਪੁਰ ਲੋਧੀ | ਰਾਤ 11:25 ਮਿੰਟ | 2 ਨਵੰਬਰ ਤੋਂ 15 ਨਵੰਬਰ (ਰੋਜ਼ਾਨਾ) |
4605 | ਸੁਲਤਾਨਪੁਰ ਲੋਧੀ ਤੋਂ ਫਾਜ਼ਿਲਕਾ | 11:20 ਮਿੰਟ | 3 ਨਵੰਬਰ ਤੋਂ 16 ਨਵੰਬਰ (ਰੋਜ਼ਾਨਾ) |
4606 | ਫਾਜ਼ਿਲਕਾ ਤੋਂ ਸੁਲਤਾਨਪੁਰ ਲੋਧੀ | ਰਾਤ 11:10 ਮਿੰਟ | 3 ਨਵੰਬਰ ਤੋਂ 15 ਨਵੰਬਰ (ਰੋਜ਼ਾਨਾ) |
4601 | ਹਿਸਾਰ ਤੋਂ ਸੁਲਤਾਨਪੁਰ ਲੋਧੀ | 12:35 ਮਿੰਟ | 1 ਨਵੰਬਰ ਤੋਂ 14 ਨਵੰਬਰ ਤੱਕ (ਰੋਜ਼ਾਨਾ) |
4602 | ਸੁਲਤਾਨਪੁਰ ਲੋਧੀ ਤੋਂ ਹਿਸਾਰ | 12 ਵਜੇ ਦੁਪਹਿਰ | 4 ਨਵੰਬਰ ਤੋਂ 17 ਨਵੰਬਰ (ਰੋਜ਼ਾਨਾ) |
04411 | ਦਿੱਲੀ ਤੋਂ ਲੋਹੀਆਂ ਖਾਸ | ਸਵੇਰੇ 7 ਵਜੇ | 3 ਅਕਤੂਬਰ ਤੋਂ 16 ਨਵੰਬਰ, ਸੋਮਵਾਰ, ਬੁੱਧਵਾਰ, ਸ਼ਨੀਵਾਰ (ਹਫਤੇ 'ਚ ਸਿਰਫ 3 ਦਿਨ) |
04412 | ਲੋਹੀਆਂ ਤੋਂ ਦਿੱਲੀ | ਸ਼ਾਮ 7:30 ਮਿੰਟ |
4 ਅਕਤੂਬਰ ਤੋਂ 17 ਨਵੰਬਰ (ਮੰਗਲਵਾਰ, ਸ਼ੁੱਕਰਵਾਰ, ਐਤਵਾਰ)
|