ਸ਼ਵੇਤ ਮਲਿਕ ਦੇ ਪੰਜਾਬ ਪ੍ਰਧਾਨ ਬਣਨ ''ਤੇ ਵਰਕਰਾਂ ''ਚ ਭਾਰੀ ਉਤਸ਼ਾਹ: ਕੈਂਥ

04/11/2018 4:07:43 PM

ਫਗਵਾੜਾ (ਰੁਪਿੰਦਰ ਕੌਰ)— ਪੰਜਾਬ ਦੇ ਨਵੇਂ ਬਣੇ ਪ੍ਰਧਾਨ ਸ਼ਵੇਤ ਮਲਿਕ ਦੀ ਤਾਜਪੋਸ਼ੀ ਸਮਾਗਮ 'ਚ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਕੈਂਥ ਦੀ ਅਗਵਾਈ 'ਚ ਚੰਡੀਗੜ੍ਹ ਵਿਖੇ ਮੇਅਰ ਅਰੁਣ ਖੋਸਲਾ ਸਮੇਤ ਭਾਜਪਾ ਵਰਕਰਾਂ, ਕੌਂਸਲਰਾਂ, ਆਗੂਆਂ ਦਾ ਵੱਡਾ ਜਥਾ ਸ਼ਾਮਲ ਹੋਇਆ। ਸਵੇਰ ਤੋਂ ਉਤਸ਼ਾਹ ਨਾਲ ਭਰੇ ਭਾਜਪਾਈ ਆਗੂ ਜਨਤਾ ਦੀ ਰਸੋਈ 'ਚ ਇਕੱਠੇ ਹੋਏ। ਜਾਣਕਾਰੀ ਦਿੰਦੇ ਹੋਏ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਸ਼ਵੇਤ ਮਲਿਕ ਦੀ ਤਾਜਪੋਸ਼ੀ ਸਮਾਗਮ ਵਿਚ ਫਗਵਾੜਾ ਤੋਂ ਲਗਭਗ ਸੈਂਕੜੇ ਭਾਜਪਾ ਕੌਂਸਲਰ, ਆਗੂ ਤੇ ਵਰਕਰ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸ਼ਵੇਤ ਮਲਿਕ ਦੇ ਪੰਜਾਬ ਪ੍ਰਧਾਨ ਬਣਨ 'ਤੇ ਸਮੂਹ ਪਾਰਟੀ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਵੇਤ ਮਲਿਕ ਦੀ ਅਗਵਾਈ 'ਚ ਪਾਰਟੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇਗੀ ਅਤੇ ਆਉਣ ਵਾਲੀਆਂ ਚੋਣਾਂ ਜਿਤ ਕੇ ਸੀਟਾਂ ਆਲਾ ਕਮਾਨ ਦੀ ਝੋਲੀ ਪਾਵੇਗੀ।
ਇਸ ਮੌਕੇ ਪੰਜਾਬ ਪ੍ਰਧਾਨ ਭਾਜਪਾ ਲੀਗਲ ਸੈੱਲ ਲੋਕੇਸ਼ ਨਾਰੰਗ ਸਮੇਤ, ਰਾਕੇਸ਼ ਦੁਗਲ ਸੀਨੀਅਰ ਆਗੂ, ਯਸ਼ਪਾਲ ਸਿੰਘ, ਰਮੇਸ਼ ਸਚਦੇਵਾ, ਕੌਂਸਲਰ ਕੁਲਵਿੰਦਰ ਕਿੰਦਾ, ਪਰਮੋਦ ਮਿਸ਼ਰਾ, ਪਰਮਜੀਤ ਸਿੰਘ ਖੁਰਾਣਾ, ਕੌਂਸਲਰ ਜਸਵਿੰਦਰ ਨਾਗਰਾ, ਮਧੂ ਭੂਸ਼ਣ ਕਾਲੀਆ, ਅਨੀਤਾ ਸੋਮ ਪ੍ਰਕਾਸ਼, ਕੌਂਸਲਰ ਅਨੁਰਾਗ ਮਾਨਖੰਡ ਆਦਿ ਵਰਕਰ ਚੰਡੀਗੜ੍ਹ 'ਚ ਸ਼ਾਮਲ ਹੋਏ।
ਵਿਧਾਇਕ ਅਤੇ ਮੇਅਰ ਨੇ ਸ਼ਵੇਤ ਮਲਿਕ ਨੂੰ ਦਿੱਤੀ ਵਧਾਈ : ਹਲਕਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਅਤੇ ਮੇਅਰ ਅਰੁਣ ਖੋਸਲਾ ਨੇ ਚੰਡੀਗੜ੍ਹ ਵਿਖੇ ਸ਼ਵੇਤ ਮਲਿਕ ਨੂੰ ਪੰਜਾਬ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਅਤੇ ਨਾਲ ਹੀ ਉਥੇ ਮੌਜੂਦ ਪ੍ਰਭਾਤ ਝਾਅ ਆਲ ਇੰਡੀਆ ਭਾਜਪਾ ਵਾਈਸ ਪ੍ਰਧਾਨ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸ਼ਵੇਤ ਮਲਿਕ ਵਰਗੇ ਈਮਾਨਦਾਰ ਮੰਤਰੀ ਨੂੰ ਪੰਜਾਬ ਪ੍ਰਧਾਨ ਦਾ ਅਹੁਦਾ ਦਿੱਤਾ। 
ਉਨ੍ਹਾਂ ਕਿਹਾ ਕਿ ਸ਼ਵੇਤ ਮਲਿਕ ਦੇ ਪੰਜਾਬ ਪੰਜਾਬ ਪ੍ਰਧਾਨ ਬਣਨ ਨਾਲ ਪੰਜਾਬ 'ਚ ਭਾਜਪਾ ਦਾ ਨਵਾਂ ਇਤਿਹਾਸ ਸ਼ੁਰੂ ਹੋ ਗਿਆ ਹੈ। ਮੇਅਰ ਖੋਸਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸ਼ਵੇਤ ਮਲਿਕ ਨੂੰ ਫਗਵਾੜਾ ਆਉਣ ਦਾ ਸੱਦਾ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਸ਼ਵੇਤ ਮਲਿਕ ਦੇ ਪੰਜਾਬ ਪ੍ਰਧਾਨ ਬਣਨ ਨਾਲ ਫਗਵਾੜਾ 'ਚ ਰੂਪ ਰੇਖਾ ਬਦਲੇਗੀ। ਪਾਰਟੀ ਦੀ ਮਜਬੂਤੀ ਲਈ ਬੂਥ ਤੋਂ ਲੈ ਕੇ ਦਿਹਾਤੀ ਪ੍ਰਧਾਨ ਬਦਲਣ ਦੀ ਸੰਭਾਵਨਾ ਹੈ।


Related News