ਜਲੰਧਰ ''ਚ ਖਾਂਬਰਾ ਚਰਚ ਤੋਂ ਆਈ ਇਕ ਔਰਤ ਕਰ ਗਈ ਹੈਰਾਨ ਕਰਨ ਵਾਲਾ ਕਾਂਡ
Wednesday, Jan 22, 2025 - 03:42 PM (IST)
ਜਲੰਧਰ (ਮਜ਼ਹਰ)-ਦੇਰ ਰਾਤ ਖਾਂਬਰਾ ਚਰਚ ਵੱਲੋਂ ਆਈ ਸ਼ੱਕੀ ਔਰਤ ਵੱਲੋਂ ਮਸਜ਼ਿਦ-ਏ-ਕੁਬਾ ਦੇ ਪਿਛਲੇ ਦਰਵਾਜ਼ੇ ਤੋਂ ਦਾਖ਼ਲ ਹੋ ਕੇ ਮਸਜ਼ਿਦ ’ਤੇ ਪੱਥਰਬਾਜ਼ੀ ਕੀਤੀ। ਆਵਾਜ਼ ਸੁਣ ਕੇ ਮਸਜ਼ਿਦ ਦੇ ਇਮਾਮ ਅਤੇ ਹੋਰ ਲੋਕ ਬਾਹਰ ਆ ਗਏ ਅਤੇ ਉਨ੍ਹਾਂ ਨੇ ਰੌਲਾ ਪਾਇਆ ਤਾਂ ਉਸ ਔਰਤ ਨੇ ਉਨ੍ਹਾਂ ’ਤੇ ਵੀ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : UK ਜਾਂਦੇ ਜਹਾਜ਼ 'ਚ ਕੁੱਲ੍ਹੜ ਪਿੱਜ਼ਾ ਕੱਪਲ ਨਾਲ ਹੋਇਆ ਕੁਝ ਅਜਿਹਾ, ਵੀਡੀਓ ਹੋ ਗਈ ਵਾਇਰਲ
ਜਦੋਂ ਇਸ ਬਾਰੇ ਥਾਣਾ ਸਦਰ ਦੇ ਐੱਸ. ਐੱਚ. ਓ. ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਕੋਈ ਨੋਟਿਸ ਨਾ ਲਿਆ। ਪੁਲਸ ਦੇ ਆਉਣ ਤੋਂ ਪਹਿਲਾਂ ਚਰਚ ਵੱਲੋਂ ਕੁਝ ਲੋਕ ਟੈਂਪੂ ’ਤੇ ਸਵਾਰ ਹੋ ਕੇ ਆਏ ਤੇ ਉਸ ਔਰਤ ਨੂੰ ਬਿਠਾ ਕੇ ਲੈ ਗਏ। ਮਸਜ਼ਿਦ ਦੇ ਇਮਾਮ ਹਾਫਿਜ਼ ਮੁਹੰਮਦ ਰਫੀਕ ਨੇ ਕਿਹਾ ਕਿ ਮਸਜ਼ਿਦ ਦੀ ਬੇਅਦਬੀ ਕਰਨ ਦੀ ਇਕ ਯੋਜਨਾਬੱਧ ਸਾਜ਼ਿਸ਼ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਟੈਂਪੂਆਂ ’ਤੇ ਬਹੁਤ ਦੂਰ ਬੈਠੇ ਸਨ। ਥਾਣਾ ਸਦਰ ਅਧੀਨ ਪੈਂਦੇ ਫਤਿਹਪੁਰ ਚੌਂਕੀ ਦੇ ਇੰਚਾਰਜ ਸੁਰਿੰਦਰ ਸਿੰਘ ਅਤੇ ਪਰਮਵੀਰ ਸਿੰਘ ਮੌਕੇ ’ਤੇ ਪਹੁੰਚੇ, ਹਾਲਾਤ ਦਾ ਜਾਇਜ਼ਾ ਲਿਆ ਅਤੇ ਇਮਾਮ ਨੂੰ ਯਕੀਨ ਦਿਵਾਇਆ ਕਿ ਉਹ ਸਵੇਰੇ ਸੀ. ਸੀ. ਟੀ. ਵੀ. ਕੈਮਰੇ ’ਚੋਂ ਔਰਤ ਦੀ ਪਛਾਣ ਕਰਨਗੇ।
ਇਹ ਵੀ ਪੜ੍ਹੋ : ਵਾਹਨ ਚਾਲਕ ਹੋ ਜਾਣ ਸਾਵਧਾਨ ! ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e