ਭੇਦਭਰੇ ਹਾਲਾਤਾਂ ''ਚ ਮੌਤ ਦੇ ਘਾਟ ਉਤਾਰੀ ਗਈ ਸੰਗੀਤਾ ਦਾ ਹੋਇਆ ਅੰਤਿਮ ਸੰਸਕਾਰ

Wednesday, Oct 22, 2025 - 09:34 PM (IST)

ਭੇਦਭਰੇ ਹਾਲਾਤਾਂ ''ਚ ਮੌਤ ਦੇ ਘਾਟ ਉਤਾਰੀ ਗਈ ਸੰਗੀਤਾ ਦਾ ਹੋਇਆ ਅੰਤਿਮ ਸੰਸਕਾਰ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਜਲੰਧਰ ਦੇ ਰਾਮਾ ਮੰਡੀ ਨੇੜੇ ਪ੍ਰੋਫੈਸਰ ਕਲੋਨੀ ਵਿੱਚ ਪਿਛਲੇ ਦਿਨੀ ਭੇਦ ਭਰੇ ਹਾਲਾਤਾਂ ਵਿਚ ਟਾਂਡਾ ਦੇ ਪਿੰਡ ਖੁਰਦ ਨਾਲ ਸੰਬੰਧਿਤ ਮੌਤ ਦੇ ਭੇਦ ਭਰੇ ਹਾਲਾਤਾਂ ਵਿੱਚ ਮੌਤ ਦੇ ਘਾਟ ਉਤਾਰੀ ਗਈ ਸੰਗੀਤਾ ਦੀ ਮ੍ਰਿਤਕ ਦੇਹ ਦਾ ਅੱਜ ਹਜ਼ਾਰਾਂ ਹੀ ਸੇਜਲ ਅੱਖਾਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 
ਜ਼ਿਕਰਯੋਗ ਹੈ ਕਿ ਰਾਮਾ ਮੰਡੀ ਸਥਿਤ ਪ੍ਰੋਫੈਸਰ ਕਲੋਨੀ ਵਿੱਚ ਕਰੀਬ ਇੱਕ ਸਾਲ ਪਹਿਲਾਂ ਵਿਆਹੀ ਗਈ ਸੰਗੀਤਾ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਸੀ ਅਤੇ ਸੰਗੀਤ ਦਾ ਮੋਬਾਇਲ ਫੋਨ ਘਰ ਦੀ ਛੱਤ ਤੋਂ ਬਰਾਮਦ ਹੋਇਆ ਸੀ। ਉਸ ਦੀ ਮੌਤ ਉਪਰੰਤ ਕਨੇਡਾ ਵਿੱਚ ਰਹਿ ਰਹੇ ਉਸਦੇ ਪਤੀ, ਅਮਰੀਕਾ ਵਿੱਚ ਰਹਿ ਰਹੀ ਉਸ ਦੀ ਨਨਾਣ ਅਤੇ ਜਲੰਧਰ ਵਿੱਚ ਰਹਿ ਰਹੀ ਉਸਦੀ ਸੱਸ ਦੇ ਖਿਲਾਫ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਰਾਮਾ ਮੰਡੀ ਚੌਂਕੀ ਵਿੱਚ ਕੀਤਾ ਗਿਆ। 
ਸੰਗੀਤਾ ਦੇ ਅੰਤਿਮ ਸੰਸਕਾਰ ਮੌਕੇ ਉਸਦੇ ਮਾਪਿਆਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ ਅਤੇ ਮਾਪਿਆਂ ਦੇ ਸੀਨਾ ਪਾੜਨ ਵਾਲੇ ਬੋਲ ਹਰ ਇੱਕ ਦੇ ਕਾਲਜੇ ਨੂੰ ਚੀਰ ਰਹੇ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਕੀ ਤੁਹਾਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


author

Hardeep Kumar

Content Editor

Related News