ਪਿੱਤਲ ਦੀ ਸ਼ਿਵ ਮੂਰਤੀ ਚੋਰੀ ਕਰਨ ਵਾਲਾ ਕਾਬੂ

02/26/2020 4:31:43 PM

ਜਲੰਧਰ (ਵਰੁਣ)— ਪੁਲਸ ਨੇ ਮਕਸੂਦਾਂ ਸਬਜ਼ੀ ਮੰਡੀ ’ਚ ਸਥਿਤ ਸ਼ਿਵ ਮੰਦਰ ’ਚੋਂ ਸ਼ਿਵਰਾਤਰੀ ਵਾਲੇ ਦਿਨ ਪਿੱਤਲ ਦੀ ਸ਼ਿਵ ਮੂਰਤੀ ਚੋਰੀ ਕਰਨ ਵਾਲੇ ਰਿਕਸ਼ਾ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਮੂ ਵਾਸੀ ਮਕਸੂਦਾਂ ਮੰਡੀ ਵਜੋਂ ਹੋਈ ਹੈ। ਮੁਲਜ਼ਮ ਕੋਲੋਂ ਸ਼ਿਵ ਮੂਰਤੀ ਵੀ ਬਰਾਮਦ ਕਰ ਲਈ ਗਈ ਹੈ।

ਥਾਣਾ ਨੰ. 1 ਦੇ ਮੁਖੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ਿਵਰਾਤਰੀ ਵਾਲੇ ਦਿਨ ਉਕਤ ਮੰਦਰ ਤੋਂ ਸ਼ਿਵ ਮੂਰਤੀ ਚੋਰੀ ਹੋ ਗਈ ਸੀ। ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਸੀ। ਸੀ. ਸੀ. ਟੀ. ਵੀ. ਫੁਟੇਜ ਮੁਤਾਬਕ ਸ਼ਿਵਰਾਤਰੀ ਵਾਲੇ ਦਿਨ ਦੇਰ ਰਾਤ ਨੂੰ ਇਕ ਔਰਤ ਅਤੇ ਇਕ ਵਿਅਕਤੀ ਮੰਦਰ ’ਚ ਦਾਖਲ ਹੁੰਦੇ ਦਿਖਾਏ ਦਿੱਤੇ ਅਤੇ ਪਿੱਤਲ ਦੀ ਸ਼ਿਵ ਮੂਰਤੀ ਚੋਰੀ ਕਰ ਕੇ ਲੈ ਗਏ। ਇਸ ਤੋਂ ਬਾਅਦ ਮੰਦਰ ਦੇ ਆਲੇ-ਦੁਆਲੇ ਮੌਜੂਦ ਲੋਕਾਂ ਅਤੇ ਰੇਹੜੀ ਵਾਲਿਆਂ ਨੇ ਹੀ ਮੁਲਜ਼ਮ ਨੂੰ ਪਛਾਣ ਲਿਆ ਅਤੇ ਉਸ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕੀਤਾ।


shivani attri

Content Editor

Related News