ਹਰਸਿਮਰਨ ਘੁੰਮਣ ਦੇ ਯੂਥ ਕਾਂਗਰਸ ਪ੍ਰਧਾਨ ਬਣਨ ''ਤੇ ਰਣਜੀਤ ਰਾਣਾ ਨੇ ਕੱਢਿਆ ਰੋਡ ਸ਼ੋਅ

Sunday, Dec 08, 2019 - 10:01 PM (IST)

ਹਰਸਿਮਰਨ ਘੁੰਮਣ ਦੇ ਯੂਥ ਕਾਂਗਰਸ ਪ੍ਰਧਾਨ ਬਣਨ ''ਤੇ ਰਣਜੀਤ ਰਾਣਾ ਨੇ ਕੱਢਿਆ ਰੋਡ ਸ਼ੋਅ

ਭੁਲੱਥ ,(ਰਜਿੰਦਰ)- ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੇ ਯੂਥ ਕਾਂਗਰਸ ਹਲਕਾ ਭੁਲੱਥ ਦੇ ਪ੍ਰਧਾਨ ਬਣਨ ਸੰਬੰਧੀ ਕਾਂਗਰਸ ਦੇ ਭੁਲੱਥ ਤੋਂ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਵਲੋਂ ਇਥੇ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ। ਭੁਲੱਥ ਵਿਚ ਰਣਜੀਤ ਸਿੰਘ ਰਾਣਾ ਦੇ ਦਫਤਰ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਪਿੰਡ ਮੁਬਾਰਕਪੁਰ, ਭਦਾਸ, ਬੇਗੋਵਾਲ, ਦੌਲੋਵਾਲ, ਨਿੱਕੀ ਮਿਆਣੀ, ਨੰਗਲ ਲੁਬਾਣਾ, ਤਲਵੰਡੀ, ਅੱਡਾ ਮਕਸੂਦਪੁਰ, ਇਬਰਾਰਿਹਮਵਾਲ, ਨਡਾਲਾ, ਢਿੱਲਵਾਂ, ਧਾਲੀਵਾਲ, ਭੰਡਾਲ ਬੇਟ, ਸੰਗੋਜਲਾ, ਹੋਠੀਆ, ਨੂਰਪੁਰ ਜੱਟਾਂ, ਨੂਰਪੁਰ ਲੁਬਾਣਾ, ਰਮੀਦੀ, ਹਮੀਰਾ, ਦਿਆਲਪੁਰ ਤੇ ਮੁਰਾਰ ਸਮੇਤ ਇਲਾਕੇ ਦੇ ਪਿੰਡਾਂ ਵਿਚੋਂ ਹੁੰਦਾ ਹੋਇਆ ਸ਼ਾਮ ਸਮੇਂ ਭੁਲੱਥ ਪਹੁੰਚਿਆ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਅੱਜ ਦੇ ਰੋਡ ਸ਼ੋਅ ਦੌਰਾਨ ਮੇਰੇ ਸਮਰਥਕਾਂ ਵਲੋਂ ਸਾਡਾ ਇਲਾਕੇ ਭਰ ਵਿਚ ਭਰਵਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਬੇਟੇ ਹਰਸਿਮਰਨ ਸਿੰਘ ਨੂੰ ਇਲਾਕੇ ਦੇ ਯੂਥ ਵਰਕਰਾਂ ਨੇ ਸ਼ਾਨਦਾਰ ਢੰਗ ਨਾਲ ਚੋਣ ਜਿਤਾਈ ਹੈ, ਜਿਸ ਲਈ ਮੈਂ ਯੂਥ ਦੇ ਅਹਿਸਾਨ ਨੂੰ ਭੁੱਲ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਭਾਂਵੇ ਕਾਂਗਰਸ ਦੀ ਵੱਡੀ ਲਾਬੀ ਇਕ ਪਾਸੇ ਲੱਗੀ ਹੋਈ ਸੀ ਪਰ ਉਸ ਦੇ ਬਾਵਜੂਦ ਵੀ ਯੂਥ ਵਰਕਰਾਂ ਨੇ ਮੈਨੂੰ ਜਿੱਤ ਦੁਆਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਯੂਥ ਕਾਂਗਰਸ ਹਲਕਾ ਭੁਲੱਥ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਇਲਾਕੇ ਭਰ ਵਿਚ ਯੂਥ ਕਾਂਗਰਸ ਨੂੰ ਵਧੇਰੇ ਮਜ਼ਬੂਤ ਕੀਤਾ ਜਾਵੇਗਾ ਤੇ ਸਰਕਾਰ ਦੀਆਂ ਪਾਲਿਸੀਆਂ ਤੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਬਲਾਕ ਸਮੰਤੀ ਮੈਂਬਰ ਆਸ਼ਾ ਰਾਣੀ, ਜੋਗਿੰਦਰ ਪਾਲ ਅਰੋੜਾ, ਸੁਰਿੰਦਰ ਸਿੰਘ ਸ਼ੇਰਗਿੱਲ,  ਪ੍ਰਭਜੋਤ ਸਿੰਘ ਘੁੰਮਣ, ਦਲਵਿੰਦਰ ਸਿੰਘ ਕੰਗ, ਤੇਜਾ ਸਿੰਘ ਵੰਝਰਾਵਤ,  ਬਲਜਿੰਦਰ ਕੌਰ, ਕੁਲਦੀਪ ਕੌਰ ਢਿੱਲਵਾਂ, ਰਣਜੀਤ ਕੌਰ ਭੁਲੱਥ,  ਸਰਬਜੀਤ ਸਿੰਘ ਬਗਵਾਨਪੁਰ, ਸਰਵਣ ਸਿੰਘ ਭੰਡਾਲ ਬੇਟ, ਮੰਗਲ ਸਿੰਘ ਜਾਤੀਕੇ, ਮੋਨੂੰ ਧੀਰ, ਦਲਜੀਤ ਸਿੰਘ ਲੱਡੂ, ਇੰਦਰਪਾਲ ਸਿੰਘ ਹੋਠੀਆਂ, ਹਰਬੰਸ ਸਿੰਘ ਫੌਜੀ ਧਾਲੀਵਾਲ, ਦਲਜੀਤ ਸਿੰਘ ਢਿੱਲੋਂ, ਅਮਨਦੀਪ ਸਿੰਘ ਕਾਹਲੋਂ, ਅਭੀ ਦਮੂਲੀਆ, ਜਸਵਿੰਦਰ ਸਿੰਘ ਦੌਲੋਵਾਲ, ਬੂਟਾ ਸਿੰਘ ਬੇਗੋਵਾਲ, ਜਸਪਾਲ ਸਿੰਘ ਲਵਲੀ, ਜਰਨੈਲ ਸਿੰਘ ਦੌਲੋਵਾਲ, ਨਵੀ ਸ਼ਰਮਾ, ਜਸਪਾਲ ਸਿੰਘ, ਐਡਵੋਕੇਟ ਮਨਿੰਦਰ ਸਿੰਘ ਚੀਮਾ, ਰਾਕੇਸ਼ ਕੁਮਾਰ ਮੁਰਾਰ, ਸੰਤੋਖ ਸਿੰਘ ਹਮੀਰਾ, ਰਮਨ ਬਾਜਵਾ, ਬਲਜਿੰਦਰ ਕੌਰ ਹਮੀਰਾ, ਅੰਜੂ ਰਾਣੀ ਹਮੀਰਾ, ਗੁਰਮੀਤ ਸਿੰਘ ਭੰਡਾਲ ਬੇਟ, ਹਰਮਿੰਦਰ ਸਿੰਘ ਖਾਲਸਾ, ਹਰਜੀਤ ਸਿੰਘ ਨੂਰਪੁਰ ਜੱਟਾਂ, ਰਘਬੀਰ ਸਿੰਘ , ਮਨਜੀਤ ਸਿੰਘ ਨੂਰਪੁਰ ਜਨੂਆਂ ਆਦਿ ਹਾਜ਼ਰ ਸਨ।  


author

Bharat Thapa

Content Editor

Related News