ਰਾਜਨੀਤੀ ''ਚ ਕਰੀਅਰ ਲਈ ਸਿਆਸੀ ਪਿਛੋਕੜ ਦੀ ਲੋੜ ਨਹੀਂ : ਨਰਾਇਣ ਸਵਾਮੀ

Saturday, Sep 01, 2018 - 06:34 PM (IST)

ਰਾਜਨੀਤੀ ''ਚ ਕਰੀਅਰ ਲਈ ਸਿਆਸੀ ਪਿਛੋਕੜ ਦੀ ਲੋੜ ਨਹੀਂ : ਨਰਾਇਣ ਸਵਾਮੀ

ਜਲੰਧਰ— ਏ. ਪੀ. ਜੇ ਸਕੂਲ ਮਹਾਵੀਰ ਮਾਰਗ 'ਚ ਏ. ਪੀ. ਜੇ. ਸਤਿਆ ਮਾਡਲ ਯੂਨਾਈਟੇਡ ਨੇਸ਼ਨਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕਾਨਫਰੰਸ ਦਾ ਵਿਸ਼ਾ ਵਿੰਗਸ ਆਫ ਰੈਵਿਉਲੇਸ਼ਨ ਰਿਹਾ। ਪੁਡੁਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣ ਸਵਾਮੀ ਇਥੇ ਕਾਨਫਰੰਸ 'ਚ ਬਤੌਰ ਮੁੱਖ ਮਹਿਮਾਨ ਅਤੇ ਕੈਬਨਿਟ ਮਿਨੀਸਟਰ ਨਵਜੋਤ ਸਿੰਘ ਸਿੱਧੂ ਅਤੇ ਡਾ. ਨਵਜੋਤ ਕੌਰ ਸਿੱਧੂ ਗੈਸਟ ਆਫ ਆਨਰ ਰਹੇ। ਆਪਣੇ ਸੰਬੋਧਨ 'ਚ ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨਾਂ ਦੀ ਰਾਜਨੀਤੀ ਪ੍ਰਤੀ ਸੋਚ ਨਕਾਰਾਤਮ ਹੈ ਪਰ ਅਸਲ 'ਚ ਰਾਜਨੀਤੀ 'ਚ ਕੋਈ ਵੀ ਵਿਅਕਤੀ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਇਹ ਸੋਚਦੇ ਹਨ ਕਿ ਰਾਜਨੀਤਕ ਦਾ ਖੇਤਰ ਉਨ੍ਹਾਂ ਲਈ ਨਹੀਂ ਹੈ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਸਾਹਮਣੇ ਗਲਤ ਤਸਵੀਰ ਪੇਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੈਂ ਖੁਦ ਕਿਸੇ ਰਾਜਨੀਤਕ ਪਰਿਵਾਰ ਤੋਂ ਨਹੀਂ ਹਾਂ ਪਰ ਹੋਲੀ-ਹੋਲੀ ਅੱਗੇ ਵਧਿਆ ਅਤੇ ਮੰਜ਼ਿਲ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ 'ਚ ਜ਼ਲਦੀ ਬਹੁਤ ਹੈ ਅਤੇ ਜੋ ਲੋਕ ਸਬਰ ਰੱਖ ਕੇ ਸਮਾਜ, ਰਾਸ਼ਟਰ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦੇ ਹਨ, ਉਹ ਰਾਜਨੀਤੀ 'ਚ ਆ ਸਕਦੇ ਹਨ। ਉਨ੍ਹਾ ਕਿਹਾ ਕਿ ਰਾਜਨੀਤੀ ਦੇ ਦਰਵਾਜੇ ਸਭ ਲਈ ਖੁੱਲੇ ਹਨ। ਅਦਿਤਿਆ ਬਰਲੀਆ ਨੇ ਕਿਹਾ ਕਿ ਮਾਡਲ ਯੂਨਾਈਟੇਡ ਨੇਸ਼ਨਸ ਨੌਜਵਾਨਾਂ ਨੂੰ ਦੁਨੀਆ ਦਾ ਸਿਸਟਮ ਸਮਝਣ 'ਚ ਸਹਾਇਤਾ ਕਰੇਗਾ।  ਇਸ ਸਮਾਰੋਹ 'ਚ ਸ਼ਹਿਰ ਦੇ 6 ਸੂਕਲ, 3 ਕਾਲਜ ਅਤੇ ਅੰਬਾਲਾ ਦੇ ਇਕ ਸਕੂਲ ਨੇ ਹਿੱਸਾ ਲਿਆ। ਇਥੇ ਕਾਲਜ ਪ੍ਰਿੰਸੀਪਲ ਡਾ. ਸੁਚਰਿਤਾ ਸ਼ਰਮਾ, ਸਕੂਲ ਪ੍ਰਿੰਸੀਪਲ ਗਿਰੀਸ਼ ਕੁਮਾਰ ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਰਹੇ।


Related News