ਵੋਟਾਂ ਦੀ ਦੁਬਾਰਾ ਗਿਣਤੀ ਤੋਂ ਬਾਅਦ ਬਰਿੰਦਰ ਸਿੰਘ ਐਲਾਨੇ ਗਏ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ

12/30/2019 8:55:05 PM

ਰੂਪਨਗਰ,(  ਸੱਜਨ ਸੈਣੀ )- ਰੂਪਨਗਰ ਯੂਥ ਕਾਂਗਰਸ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਸਮਰਥਕਾਂ ਵਿੱਚ ਅੱਜ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਜਦੋਂ ਇੰਡੀਆ ਯੂਥ ਕਾਂਗਰਸ ਦੇ ਪੇਜ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ । ਪਿਛਲੇ ਦਿਨੀ ਪੰਜਾਬ ਵਿੱਚ ਹੋਈਆਂ ਯੂਥ ਕਾਂਗਰਸ ਦੀਆਂ ਵੋਟਾਂ ਵਿੱਚ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਚੁਣਿਆ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਵਿਰੁੱਧ ਚੋਣ ਲੜਨ ਵਾਲੇ ਮੋਗਾ ਤੋਂ ਜਸਵਿੰਦਰ ਸਿੰਘ ਜੱਸੀ ਨੇ ਇਲੈਕਸ਼ਨਾਂ ਵਿੱਚ ਗੜਬੜੀ ਦੀ ਗੱਲ ਕਹਿ ਕੇ ਵੋਟਾਂ ਦੀ ਰੀ ਚੈਕਿੰਗ ਤੇ ਚੋਣਾ ਦੁਬਾਰਾ ਕਰਵਾਉਣ ਲਈ ਹਾਈ ਕਮਾਂਡ ਕੋਲ ਸ਼ਿਕਾਇਤ ਕੀਤੀ ਸੀ । ਜਿਸ ਤੋਂ ਬਾਅਦ ਨਵੇਂ ਐਲਾਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦਾ ਨਾਮ ਯੂਥ ਕਾਂਗਰਸ ਇੰਡੀਆ ਦੇ ਪੇਜ਼ ਤੋਂ ਹਟਾ ਦਿੱਤਾ ਗਿਆ ਸੀ । ਜੋ ਕਿ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ ਅਤੇ ਹੁਣ ਅੱਜ ਦੁਬਾਰਾ ਯੂਥ ਕਾਂਗਰਸ ਇੰਡੀਆ ਦੇ ਪੇਜ ਬਰਿੰਦਰ ਸਿੰਘ ਢਿੱਲੋਂ ਦਾ ਨਾਮ ਪੰਜਾਬ ਯੂਥ ਕਾਂਗਰਸ ਪ੍ਰਧਾਨ ਦੇ ਵਜੋਂ ਪਾ ਦਿੱਤਾ ਗਿਆ ਅਤੇ ਇਹ ਕਿਹਾ ਗਿਆ ਕਿ ਯੂਥ ਕਾਂਗਰਸ ਦੀਆਂ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਗਈ। ਜਿਸ ਵਿੱਚ ਯੂਥ ਕਾਂਗਰਸ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ 28666 ਵੋਟਾਂ , ਜਸਵਿੰਦਰ ਸਿੰਘ ਜੱਸੀ ਨੂੰ ਉਪ ਪ੍ਰਧਾਨ 8052 ਵੋਟਾਂ , ਗੁਰਜੋਤ ਸਿੰਘ ਢੀਂਡਸਾ ਨੂੰ 6890ਵੋਟਾਂ, ਦਮਨ ਥਿੰਦ ਬਾਜਵਾ ਨੂੰ 3201ਵੋਟਾਂ ,ਭਨੇਸ਼ਵਰ ਖਹਿਰਾ ਨੂੰ 653 ਵੋਟਾਂ ਦੇ  ਨਾਲ ਉੱਪ ਪ੍ਰਧਾਨ ਐਲਾਨਿਆ ਗਿਆ ਅਤੇ ਪਹਿਲਾਂ ਹੋਈ ਗਿਣਤੀ ਨੂੰ ਵੀ ਸਹੀ ਪਾਇਆ ਗਿਆ । ਬਰਿੰਦਰ ਸਿੰਘ ਢਿੱਲੋਂ ਦੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਬਰਿੰਦਰ ਸਿੰਘ ਢਿੱਲੋਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਅਤੇ ਯੂਥ ਪੰਜਾਬ ਪ੍ਰਧਾਨ  ਢਿੱਲੋਂ ਨੂੰ ਉਨ੍ਹਾਂ ਫੇਸਬੁੱਕ ਤੇ ਵਟਸਐਪ ਤੇ ਵਧਾਈਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ।


Bharat Thapa

Content Editor

Related News