ਪਾਵਰ ਨਿਗਮ ਤੇ ਉਪਭੋਗਤਾਵਾਂ ਨੂੰ ਰਾਹਤ: ਮੀਂਹ ਨਾ ਪੈਣ ਨਾਲ 50 ਫ਼ੀਸਦੀ ਤੋਂ ਘੱਟ ਰਹਿ ਗਈਆਂ ਸ਼ਿਕਾਇਤਾਂ

07/22/2021 1:08:19 PM

ਜਲੰਧਰ (ਪੁਨੀਤ)- ਬੁੱਧਵਾਰ ਨੂੰ ਮੀਂਹ ਨਹੀਂ ਪਿਆ ਪਰ ਤਾਪਮਾਨ ਵਿਚ ਗਿਰਾਵਟ ਬਰਕਰਾਰ ਰਹੀ, ਜਿਸ ਕਾਰਨ ਏ. ਸੀ. ਨਾਲ ਹੋਣ ਵਾਲੀ ਬਿਜਲੀ ਦੀ ਖ਼ਪਤ ਘੱਟ ਹੋਈ ਅਤੇ ਫਾਲਟ ਵੀ ਘੱਟ ਰਹੇ। ਪਾਵਰ ਨਿਗਮ ਨਾਰਥ ਜ਼ੋਨ ਦੇ ਅਧੀਨ ਆਉਂਦੇ ਸਰਕਲ ਵਿੱਚ ਕੁੱਲ 10 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਮਿਲੀਆਂ ਸਨ, ਜੋ ਕਿ ਅੱਜ ਅੱਧੇ ਤੋਂ ਵੀ ਘੱਟ ਰਹਿ ਗਈਆਂ ਹਨ। ਫੋਲਡ ਘੱਟ ਪੈਣ ਨਾਲ ਪਾਵਰ ਨਿਗਮ ਨੂੰ ਰਾਹਤ ਮਿਲੀ ਅਤੇ ਉਪਭੋਗਤਾਵਾਂ ਲਈ ਵੀ ਬੁੱਧਵਾਰ ਦਾ ਦਿਨ ਠੀਕ ਰਿਹਾ ਕਿਉਂਕਿ ਉਨ੍ਹਾਂ ਨੂੰ ਬਿਜਲੀ ਬੰਦ ਹੋਣ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।

ਮੀਂਹ ਪੈਣ ਕਾਰਨ ਉਪਭੋਗਤਾਵਾਂ ਨੂੰ ਕੱਟਾਂ ਤੋਂ ਵੀ ਰਾਹਤ ਮਿਲਦੀ ਹੈ ਪਰ ਫਾਲਟ ਪੈਣ ਕਾਰਨ ਘੰਟਿਆਂ ਤਕ ਕਈ ਇਲਾਕਿਆਂ ਵਿਚ ਬਿਜਲੀ ਬੰਦ ਰਹਿੰਦੀ ਹੈ, ਜੋ ਕਿ ਉਪਭੋਗਤਾਵਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ। ਆਉਣ ਵਾਲੇ ਦਿਨਾਂ ਵਿਚ ਵੀ ਮੀਂਹ ਪੈਣ ਵਾਲਾ ਹੈ ਤੇ ਇਸ ਦੌਰਾਨ ਉਪਭੋਗਤਾਵਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਪਾਵਰ ਨਿਗਮ ਵੱਲੋਂ ਬੁੱਧਵਾਰ ਮੇਨਟੀਨੈਂਸ ਦਾ ਕੰਮ ਜਾਰੀ ਰੱਖਿਆ ਗਿਆ। ਪਾਵਰ ਨਿਗਮ ਦੀਆਂ ਪੈਟਰੋਲਿੰਗ ਟੀਮਾਂ ਨੀਂ ਫੋਰਟ ਪੈਣ ਵਾਲੀਆਂ ਸੰਭਾਵਨਾਵਾਂ ਇਲਾਕੇ ਵਿਚ ਜਾ ਕੇ ਖੋਜੀਆਂ ਅਤੇ ਜ਼ਰੂਰਤ ਪੈਣ ਤੇ ਜੋੜ ਆਦਿ ਮਜ਼ਬੂਤ ਕੀਤੇ ਗਏ । ਜਿਥੇ ਤਾਰਾਂ ਵਿਚ ਜ਼ਿਆਦਾ ਖ਼ਰਾਬੀ ਆ ਰਹੀ ਸੀ ਉਥੇ ਵੀ ਤਾਰਾਂ ਨੂੰ ਬਦਲ ਦਿੱਤਾ ਗਿਆ ਤਾਂ ਕਿ ਤੇਜ਼ ਹਵਾਵਾਂ ਕਾਰਨ ਫਾਲਟ ਪੈਣ ਦੀਆਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਦੇ ਕਤਲ ਮਾਮਲੇ 'ਚ ਬਦਮਾਸ਼ ਦੀਪਕ ਗ੍ਰਿਫ਼ਤਾਰ, ਕੀਤੇ ਵੱਡੇ ਖ਼ੁਲਾਸੇ

ਅਧਿਕਾਰੀਆਂ ਨੇ ਕਿਹਾ ਕਿ ਬੀਤੇ ਦਿਨੀਂ ਪਏ ਮੀਂਹ ਕਾਰਨ ਖੇਤਾਂ ਵਿਚ ਪਾਣੀ ਚੰਗੀ ਮਾਤਰਾ ਵਿਚ ਲੱਗ ਚੁੱਕਾ ਸੀ, ਇਸ ਲਈ ਕਿਸਾਨਾਂ ਵੱਲੋਂ ਮੋਟਰਾਂ ਦੀ ਜ਼ਿਆਦਾ ਵਰਤੋਂ ਨਹੀਂ ਕੀਤੀ ਗਈ। ਇਸ ਕਾਰਨ ਬਿਜਲੀ ਦੀ ਮੰਗ ਨੇ ਜ਼ੋਰ ਨਹੀਂ ਫੜਿਆ, ਜਿਸ ਕਾਰਨ ਉਪਭੋਗਤਾਵਾਂ ਨੂੰ ਰਾਹਤ ਮਿਲੀ। ਜਾਣਕਾਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਤੇਜ਼ ਧੁੱਪ ਨਿਕਲੀ ਸੀ, ਜੇਕਰ ਆਉਣ ਵਾਲੇ ਦਿਨਾਂ ਵਿਚ ਵੀ ਬਾਰਿਸ਼ ਨਾ ਹੋਈ ਤਾਂ ਬਿਜਲੀ ਦੀ ਮੰਗ ਵਿਚ ਇਕਦਮ ਵਾਧਾ ਦਰਜ ਹੋ ਸਕਦਾ ਹੈ। ਕਈ ਥਾਵਾਂ ’ਤੇ ਦਰੱਖ਼ਤਾਂ ਦੀ ਛੰਗਾਈ ਵੀ ਕਰਵਾਈ ਗਈ। ਪੈਟਰੋਲਿੰਗ ਟੀਮਾਂ ਦੇ ਨਾਲ ਕਰੇਨ ਨੂੰ ਵੀ ਭੇਜਿਆ ਗਿਆ ਸੀ ਤਾਂ ਕਿ ਜੋੜ ਆਦਿ ਦੇਖਣ ਵਿਚ ਦਿੱਕਤ ਪੇਸ਼ ਨਾ ਆਵੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰੇਨ ਉਪਲਬਧ ਹੈ, ਜਿਸ ਡਿਵੀਜ਼ਨ ਨੂੰ ਜ਼ਰੂਰਤ ਪਵੇਗੀ ਉੱਥੇ ਭਿਜਵਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਭਲਕੇ ਸਜੇਗਾ ਨਵਜੋਤ ਸਿੱਧੂ ਦੇ ਸਿਰ 'ਤੇ ਪ੍ਰਧਾਨਗੀ ਦਾ ਤਾਜ, ਕੈਪਟਨ ਦੇ ਆਉਣ ਜਾਂ ਨਾ ਆਉਣ ਦੀ ਦੁਚਿੱਤੀ ਬਰਕਰਾਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News