ਟਾਇਰ ਫਟਣ ਕਾਰਨ ਸਬਜ਼ੀ ਲੈ ਕੇ ਜਾ ਰਹੀ ਪਿਕਅੱਪ ਪਲਟੀ
Sunday, Aug 18, 2024 - 12:38 PM (IST)
ਕਾਠਗੜ੍ਹ (ਰਾਜੇਸ਼)- ਰੂਪਨਗਰ-ਬਲਾਚੌਰ ਹਾਈਵੇਅ ਮਾਰਗ ’ਤੇ ਪਿੰਡ ਕਮਾਲਪੁਰ ਦੇ ਨੇੜੇ ਇਕ ਸਬਜ਼ੀ ਲੈ ਕੇ ਜਾ ਰਹੀ ਪਿਕਅੱਪ ਗੱਡੀ ਦਾ ਅਚਾਨਕ ਟਾਇਰ ਫਟਣ ਕਾਰਨ ਗੱਡੀ ਪਲਟ ਗਈ ਅਤੇ ਸਬਜ਼ੀ ਦਾ ਕਾਫ਼ੀ ਨੁਕਸਾਨ ਹੋ ਗਿਆ ਪਰ ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਨਵੀਂ ਬਲੈਰੋ ਪਿਕਅੱਪ ਗੱਡੀ ਸਬਜ਼ੀ ਨਾਲ ਭਰੀ ਹੋਈ ਰੋਪਡ਼ ਸਾਈਡ ਤੋਂ ਜਲੰਧਰ ਵੱਲ ਜਾ ਰਹੀ ਸੀ ਪਰ ਜਦੋਂ ਇਹ ਗੱਡੀ ਉਕਤ ਹਾਈਵੇਅ 'ਤੇ ਪਿੰਡ ਕਮਾਲਪੁਰ ਦੇ ਕੱਟ ਤੋਂ ਥੋੜ੍ਹਾ ਅੱਗੇ ਟੱਪੀ ਤਾਂ ਤੇਜ਼ ਰਫ਼ਤਾਰ ਪਿਕਅੱਪ ਗੱਡੀ ਦਾ ਟਾਇਰ ਫਟ ਗਿਆ ਅਤੇ ਸੰਤੁਲਣ ਵਿਗੜਨ ਕਾਰਨ ਗੱਡੀ ਡਿਵਾਈਡਰ ਤੋਂ ਟੱਪਦੀ ਹੋਈ ਦੂਜੇ ਮਾਰਗ ’ਤੇ ਬੁਰੀ ਤਰ੍ਹਾਂ ਜਾ ਪਲਟੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨਿਹੰਗਾਂ ਨੇ RPF ਮੁਲਾਜ਼ਮ ’ਤੇ ਤਲਵਾਰਾਂ ਨਾਲ ਕੀਤਾ ਹਮਲਾ, ਵੱਢੀ ਬਾਂਹ
ਗੱਡੀ ਵਿਚ ਭਰੀ ਗਈ ਸਾਰੀ ਸਬਜ਼ੀ ਮਾਰਗ ’ਤੇ ਖਿੱਲਰ ਗਈ ਅਤੇ ਨੁਕਸਾਨੀ ਗਈ ਪਰ ਖ਼ੁਸ਼ਕਿਸਮਤੀ ਰਹੀ ਕਿ ਗੱਡੀ ਵਿਚ ਚਾਲਕ ਸਮੇਤ ਤਿੰਨ ਸਵਾਰਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਐੱਸ. ਐੱਸ. ਐੱਫ਼. ਟੀਮ ਨੇ ਦੱਸਿਆ ਕਿ ਰਿਕਵਰੀ ਵੈਨ ਦੀ ਮਦਦ ਨਾਲ ਹਾਦਸਾਗ੍ਰਸਤ ਪਿਕਅੱਪ ਨੂੰ ਸਾਈਡ ’ਤੇ ਕਰਵਾ ਦਿੱਤਾ ਹੈ ਅਤੇ ਸਬਜ਼ੀ ਆਦਿ ਖਿੱਲਰ ਗਈ ਸੀ ਉਸ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ- 33 ਲੱਖ ਖ਼ਰਚ ਕੇ UK ਭੇਜੀ ਕੁੜੀ, ਮੁੰਡੇ ਦੇ ਵਿਦੇਸ਼ ਪਹੁੰਚਣ 'ਤੇ ਵਿਖਾਇਆ ਅਜਿਹਾ ਸਰਟੀਫਿਕੇਟ ਕਿ ਉੱਡੇ ਸਭ ਦੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ