ਸਰਕਾਰੀ ਸਕੂਲਾਂ ਨੂੰ ਖੂਬਸੂਰਤ ਬਣਾ ਰਹੀ ਹੈ ਪੰਜਾਬ ਸਰਕਾਰ : ਪਰਗਟ ਸਿੰਘ
Tuesday, Feb 11, 2020 - 10:12 AM (IST)

ਜਲੰਧਰ (ਮਹੇਸ਼)— ਜਲੰਧਰ ਕੈਂਟ ਹਲਕਾ ਦੇ ਪਿੰਡ ਸਲੇਮਪੁਰ ਮਸੰਦਾਂ ਦੇ ਸਰਕਾਰੀ ਮਿਡਲ ਸਕੂਲ ਦੀ ਨਵੀਂ ਬਣਨ ਵਾਲੀ ਬਿਲਡਿੰਗ ਦੇ ਨਿਰਮਾਣ ਕਾਰਜ ਦਾ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਨੀਂਹ ਪੱਥਰ ਰੱਖਿਆ। ਸਲੇਮਪੁਰ ਦੇ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਜਲੰਧਰ ਕੈਂਟ ਦੇ ਮੈਂਬਰ ਰਮਨਦੀਪ ਸਿੰਘ, ਗੁਰਦੇਵ ਸਿੰਘ ਬਾਬਾ, ਭਿੰਦਾ ਤੁਰ, ਸੁੱਖਾ ਜੌਹਲ, ਦਿਲਬਾਗ ਸਿੰਘ ਜੌਹਲ ਅਤੇ ਸਕੂਲ ਸਟਾਫ ਨੇ ਵਿਧਾਇਕ ਦਾ ਸਵਾਗਤ ਕੀਤਾ। ਪਰਗਟ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਖੂਬਸੂਰਤ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਿਡਲ ਸਕੂਲ ਦੀ ਨਵੀਂ ਬਣਾਈ ਜਾ ਰਹੀ ਬਿਲਡਿੰਗ ਲਈ ਸਰਵ ਸਿੱਖਿਆ ਅਭਿਆਨ ਤਹਿਤ 15 ਲੱਖ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਦਿੱਤੀ ਗਈ ਹੈ। ਕਾਂਗਰਸ ਦੇ ਨੌਜਵਾਨ ਨੇਤਾ ਰਮਨ ਜੌਹਲ ਅਤੇ ਗੁਰਦੇਵ ਸਿੰਘ ਬਾਬਾ ਨੇ ਕਿਹਾ ਕਿ ਵਿਧਾਇਕ ਪਰਗਟ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਪਿੰਡਾਂ ਦੇ ਵਿਕਾਸ ਲਈ 1 ਕਰੋੜ 80 ਲੱਖ ਰੁਪਏ ਦੀ ਗ੍ਰਾਂਟ ਪੰਚਾਇਤਾਂ ਨੂੰ ਦਿੱਤੀ ਹੈ। ਇਸ ਮੌਕੇ ਜਰਨੈਲ ਸਿੰਘ, ਜਸਵਿੰਦਰ ਘੁੱਗ ਪੰਚ, ਕਰਮਚੰਦ, ਕੀਪਾ ਜੌਹਲ, ਸ਼ਿੰਗਾਰਾ ਸਿੰਘ, ਫਕੀਰ ਸਿੰਘ, ਤਰਸੇਮ ਸਿੰਘ, ਲਹਿੰਬਰ ਸਿੰਘ, ਰਛਪਾਲ ਸਿੰਘ, ਹੈਪੀ, ਸ਼ਾਮ ਸਿੰਘ, ਬਲਜੀਤ ਮਿੰਟੂ, ਮਨਜਿੰਦਰ ਜੌਹਲ, ਜੀਤ ਸਿੰਘ ਅਤੇ ਬਲਜਿੰਦਰ ਸਿੰਘ ਨੀਟਾ ਹਾਜ਼ਰ ਸਨ।