ਪਿੰਡ ਰੋਡ ਮਾਜਰਾ ਵਿਖੇ 7ਵੀਂ ਵਾਰ ਸਰਬਸੰਮਤੀ ਨਾਲ ਬਣੀ ਪੰਚਾਇਤ

Monday, Sep 30, 2024 - 05:51 PM (IST)

ਪਿੰਡ ਰੋਡ ਮਾਜਰਾ ਵਿਖੇ 7ਵੀਂ ਵਾਰ ਸਰਬਸੰਮਤੀ ਨਾਲ ਬਣੀ ਪੰਚਾਇਤ

ਰੂਪਨਗਰ (ਵਿਜੇ ਸ਼ਰਮਾ)-ਜ਼ਿਲਾ ਰੂਪਨਗਰ ਅਧੀਨ ਪੈਂਦੇ ਪਿੰਡ ਰੋਡ ਮਾਜਰਾ ਵਿਖੇ ਸਮੂਹ ਪਿੰਡ ਵਾਸੀਆਂ ਦਾ ਇੱਕਠ ਹੋਇਆ, ਜਿਸ ਵਿਚ ਪਿਛਲੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਪਿੰਡ ਵਾਸੀਆਂ ਨੇ 7ਵੀਂ ਵਾਰ ਪਿੰਡ ਦੀ ਨਵੀਂ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕੀਤੀ। ਇਸ ਨਵੀਂ ਚੁਣੀ ਗਈ ਪੰਚਾਇਤ ਵਿਚ ਮਨਜੀਤ ਕੌਰ ਪਤਨੀ ਹਰਜਿੰਦਰ ਸਿੰਘ ਨੂੰ ਸਰਪੰਚ ਚੁਣਿਆ ਗਿਆ ਜਦ ਕਿ ਸੁਰਿੰਦਰ ਸਿੰਘ, ਦਲਸ਼ੇਰ ਸਿੰਘ, ਕੁਲਜੀਤ ਸਿੰਘ, ਸਰਬਜੀਤ ਕੌਰ ਤੇ ਜਸਪ੍ਰੀਤ ਕੌਰ ਨੂੰ ਮੈਂਬਰ ਪੰਚਾਇਤ ਬਣਾਇਆ ਗਿਆ।

ਇਹ ਵੀ ਪੜ੍ਹੋ- ਜਲੰਧਰ 'ਚ ਟ੍ਰੈਫਿਕ ਪੁਲਸ ਮੁਲਾਜ਼ਮ ਨੇ 4 ਸਾਲ ਦੇ ਬੱਚੇ ਨੂੰ ਕਾਰ 'ਚ ਕਰ 'ਤਾ ਬੰਦ, ਹੈਰਾਨੀਜਨਕ ਹੈ ਮਾਮਲਾ

ਇਸ ਸਮੇਂ ਪਿੰਡ ਵਾਸੀਆਂ ਦੇ ਇੱਕਠ ਵਿਚ ਸਾਬਕਾ ਸਰਪੰਚ ਹਰਜਿੰਦਰ ਸਿੰਘ, ਮੇਜਰ ਸਿੰਘ, ਮਨਮੋਹਣ ਸਿੰਘ, ਗੁਰਦੀਪ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਪਰਮਜੀਤ ਸਿੰਘ ਪੰਮਾ, ਗੱਜਣ ਸਿੰਘ, ਸੁੱਖਵਿੰਦਰ ਸਿੰਘ, ਕੁਲਦੀਪ ਸਿੰਘ, ਸਤਪਾਲ ਕੌਰ, ਕੁਲਵੰਤ ਕੌਰ, ਗੁਰਦੇਵ ਸਿੰਘ ਅਟਵਾਲ, ਛਿੰਦਰਪਾਲ ਕੌਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਬਟਾਲਾ ਵਿਚ ਬੱਸ ਵੱਡਾ ਹਾਦਸਾ, ਕਈ ਲੋਕਾਂ ਦੀ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News