ਹੁਸ਼ਿਆਰਪੁਰ ਵਿਖੇ 100 ਗ੍ਰਾਮ ਅਫ਼ੀਮ ਤੇ 2 ਲੱਖ ਦੀ ਡਰੱਗ ਮਨੀ ਸਣੇ ਇਕ ਵਿਅਕਤੀ ਗ੍ਰਿਫ਼ਤਾਰ
Monday, Oct 03, 2022 - 01:44 PM (IST)

ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਿਟੀ ਦੀ ਪੁਲਸ ਨੇ 100 ਗ੍ਰਾਮ ਅਫ਼ੀਮ ਅਤੇ 2 ਲੱਖ ਦੀ ਡਰੱਗ ਮਨੀ ਬਰਾਮਦ ਕਰਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਸਬ ਇੰਸਪੈਕਟਰ ਸੁਰਿੰਦਰ ਕੁਮਾਰ ਬਿਜਲੀ ਘਰ ਗਊਸ਼ਾਲਾ ਰੋਡ ’ਤੇ ਮੌਜੂਦ ਸਨ। ਬਾਈਕ ’ਤੇ ਸਵਾਰ ਵਿਅਕਤੀ ਗਊਸ਼ਾਲਾ ਰੋਡ ਤੋਂ ਸਬਜ਼ੀ ਮੰਡੀ ਵੱਲ ਆ ਰਿਹਾ ਸੀ। ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਬਾਈਕ ਨੂੰ ਪਿੱਛੇ ਵੱਲ ਲਿਜਾਣ ਲੱਗਾ ਤਾਂ ਸੰਤੁਲਨ ਗੁਆਉਣ ਕਾਰਨ ਉਹ ਸੜਕ ’ਤੇ ਡਿੱਗ ਪਿਆ।
ਇਹ ਵੀ ਪੜ੍ਹੋ: ਪੰਜਾਬ ’ਚ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਹੋਈ ਸਖ਼ਤ ਕਾਰਵਾਈ, ਹੁਣ ਗੁਜਰਾਤ ਵੀ ਬਦਲਾਅ ਦੇ ਰਾਹ ’ਤੇ: ਭਗਵੰਤ ਮਾਨ
ਸ਼ੱਕ ਦੇ ਆਧਾਰ ’ਤੇ ਨਾਂ-ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਂ ਸੁਮਿਤ ਸ਼ਰਮਾ ਪੁੱਤਰ ਰਾਮ ਪ੍ਰਕਾਸ਼ ਸ਼ਰਮਾ ਵਾਸੀ ਮੁਹੱਲਾ ਨਵਾਂ ਸੁਖੀਆਬਾਦ ਨੇੜੇ ਬਾਬਾ ਬਾਲਕ ਨਾਥ ਮੰਦਰ ਥਾਣਾ ਸਦਰ ਦੱਸਿਆ। ਤਲਾਸ਼ੀ ਲੈਣ ’ਤੇ 100 ਗ੍ਰਾਮ ਅਫ਼ੀਮ ਅਤੇ 2 ਲੱਖ ਦੀ ਡਰੱਗ ਮਨੀ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ