ਆਬਕਾਰੀ ਐਕਟ ਅਧੀਨ ਇਕ ਵਿਅਕਤੀ ਗ੍ਰਿਫ਼ਤਾਰ
Thursday, Mar 06, 2025 - 07:03 PM (IST)

ਹੁਸ਼ਿਆਰਪੁਰ (ਰਾਕੇਸ਼)- ਸਿਟੀ ਥਾਣਾ ਪੁਲਸ ਨੇ ਆਬਕਾਰੀ ਐਕਟ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਬ ਇੰਸਪੈਕਟਰ ਕਿਰਨ ਸਿੰਘ ਆਪਣੇ ਸਾਥੀ ਸਟਾਫ਼ ਨਾਲ ਧੋਬੀ ਘਾਟ ਚੌਂਕ ਤੋਂ ਬਜਵਾੜਾ ਬਾਈਪਾਸ ਨਾਰਾਇਣ ਨਗਰ ਊਨਾ ਰੋਡ ਤੱਕ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ। ਅਚਾਨਕ ਧੋਬੀ ਘਾਟ ਚੌਂਕ ਵੱਲੋਂ ਇਕ ਵਿਅਕਤੀ ਇਕ ਐਕਟਿਵਾ ਦੇ ਸਾਹਮਣੇ ਇਕ ਭਾਰੀ ਗੱਤੇ ਦਾ ਡੱਬਾ ਲੈ ਕੇ ਜਾਂਦਾ ਵਿਖਾਈ ਦਿੱਤਾ। ਪੁਲਸ ਪਾਰਟੀ ਨੂੰ ਸਾਹਮਣੇ ਚੈਕਿੰਗ ਕਰਦੇ ਦੇਖ ਕੇ ਉਹ ਡਰ ਗਿਆ ਅਤੇ ਐਕਟਿਵਾ ਨੂੰ ਪਾਸੇ ਵੱਲ ਮੋੜਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਨਵੀਂ ਮੁਸੀਬਤ 'ਚ ਘਿਰੇ ਕਿਸਾਨ
ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕੀਤਾ ਗਿਆ ਅਤੇ ਜਦੋਂ ਉਸ ਦਾ ਨਾਮ ਅਤੇ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਅਰੁਣ ਕੁਮਾਰ ਪੁੱਤਰ ਦਿਆਲ ਚੰਦ, ਵਾਸੀ ਮੁਹੱਲਾ ਗੋਬਿੰਦਗੜ੍ਹ ਬਹਾਦਰਪੁਰ ਥਾਣਾ ਸਿਟੀ ਦੱਸਿਆ। ਐਕਟਿਵਾ ਦੇ ਸਾਹਮਣੇ ਰੱਖੇ ਗੱਤੇ ਦੇ ਡੱਬਿਆਂ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਦੋਵਾਂ ਡੱਬਿਆਂ ਵਿੱਚੋਂ ਮਾਰਕਾ ਸਿਗਨੇਚਰ ਅਤੇ ਰਾਇਲ ਚੈਲੰਜ ਦੀਆਂ 12-12 ਬੋਤਲਾਂ ਮਿਲੀਆਂ। ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਤਹਿਸੀਲ ਜਾਣ ਵਾਲੇ ਲੋਕ ਦੇਣ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e