ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਟਾਂਡਾ 'ਚ ਸਜਾਇਆ ਗਿਆ ਨਗਰ ਕੀਰਤਨ

Thursday, Feb 22, 2024 - 12:12 PM (IST)

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਟਾਂਡਾ 'ਚ ਸਜਾਇਆ ਗਿਆ ਨਗਰ ਕੀਰਤਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੜ੍ਹੀ ਮੁਹੱਲਾ ਉੜਮੁੜ ਤੋਂ ਅੱਜ ਸਵੇਰੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਾਨੋ-ਸ਼ੋਕਤ ਨਾਲ ਨਗਰ ਕੀਰਤਨ ਸਜਾਇਆ ਗਿਆ। ਦਾਰਾਪੁਰ, ਟਾਂਡਾ, ਦਸਮੇਸ਼ ਨਗਰ, ਮਾਡਲ ਟਾਊਨ ਅਤੇ ਅਹੀਆਪੁਰ ਦੀਆਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ, ਡਾ. ਬੀ. ਆਰ. ਅੰਬੇਡਕਰ ਕਲੱਬ, ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼ੁਰੂ ਹੋਏ ਨਗਰ ਕੀਰਤਨ ਦਾ ਅਹੀਆਪੁਰ, ਮਾਡਲ ਟਾਊਨ, ਲੱਖ ਦਾਤਾ ਸਮਾਧ ਰੋਡ, ਬਾਈਪਾਸ ਦਾਰਾਪੁਰ ਫਾਟਕ, ਬੀ. ਡੀ. ਪੀ. ਓ. ਮਾਰਕੀਟ, ਦਸਮੇਸ਼ ਨਗਰ ਵਿਖੇ ਭਰਵਾਂ ਸਵਾਗਤ ਕੀਤਾ ਜਾਵੇਗਾ। 

PunjabKesari

ਇਸ ਦੌਰਾਨ ਰਾਗੀ ਜਥੇ ਅਤੇ ਸੰਗਤਾਂ ਗੁਰਬਾਣੀ ਦਾ ਜਾਪੁ ਕਰ ਰਹੀਆਂ ਸਨ। ਇਹ ਨਗਰ ਕੀਰਤਨ ਸ਼ਾਮ ਨੂੰ ਉੜਮੁੜ ਆ ਕੇ ਸੰਪੰਨ ਹੋਵੇਗਾ| ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ ਵਿਧਾਇਕ ਜਸਵੀਰ ਸਿੰਘ ਰਾਜਾ, ਲਖਵਿੰਦਰ ਸਿੰਘ ਲੱਖੀ, ਅਰਵਿੰਦਰ ਸਿੰਘ ਰਸੂਲਪੁਰ ਅਤੇ ਮਨਜੀਤ ਸਿੰਘ ਦਸੂਹਾ ਅਤੇ ਨਗਰ ਕੋਸਂਲ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਸ਼ੁੱਭਕਾਮਨਾਵਾ ਦਿੱਤੀਆਂ ਹਨ| ਸਾਬਕਾ ਐੱਮ. ਸੀ. ਦੇਸ ਰਾਜ, ਠੇਕੇਦਾਰ ਪਰਮਿੰਦਰ ਸਿੰਘ, ਸੁਰਿੰਦਰ ਮੋਹਨ ਮੋਨੂੰ, ਭੰਡਾਰੀ ਪੁਰਤਗਾਲ, ਹਰਮੇਸ਼ ਲਾਲ, ਜਸਪਾਲ ਸਿੰਘ, ਗਗਨ, ਜਗਤਾਰ ਦਾਰਾ, ਪਿੰਦਾ, ਵਿੱਕੀ, ਮੋਨੂੰ, ਸਾਹਿਲ, ਸੋਨੀ, ਗੋਲਡੀ, ਸਤਨਾਮ ਸਿੰਘ, ਪੂਰਨ ਚੰਦ, ਸੁਖਦੇਵ ਬਾਬਾ, ਜਸਪ੍ਰੀਤ ਸਿੰਘ, ਜਸ਼ਨ, ਬਿੰਦਰ, ਗੋਲਡੀ ਆਦਿ ਮੌਜੂਦ ਸਨ।

PunjabKesari

PunjabKesari

PunjabKesari

ਇਹ ਵੀ ਪੜ੍ਹੋ:  ਜਲੰਧਰ 'ਚ 23 ਤੇ 24 ਫਰਵਰੀ ਨੂੰ ਇਹ ਦੁਕਾਨਾਂ ਰਹਿਣਗੀਆਂ ਬੰਦ, ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ 

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News