ਸੜਕ ਹਾਦਸੇ ਵਿਚ ਮਾਂ ਧੀ ਹੋਈ ਜਖਮੀ

Friday, Jul 11, 2025 - 09:52 PM (IST)

ਸੜਕ ਹਾਦਸੇ ਵਿਚ ਮਾਂ ਧੀ ਹੋਈ ਜਖਮੀ

ਟਾਂਡਾ ਉੜਮੁੜ (ਪੰਡਿਤ )- ਟਾਂਡਾ ਹੁਸ਼ਿਆਰਪੁਰ ਰੋਡ ਤੇ ਪਿੰਡ ਓਹੜਪੁਰ ਨੇੜੇ ਅੱਜ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਸਕੂਟਰੀ ਸਵਾਰ ਇਕ ਔਰਤ ਅਤੇ ਉਸਦੀ ਛੋਟੀ ਬੱਚੀ ਜਖਮੀ ਹੋ ਗਈ |  ਹਾਦਸਾ ਸ਼ਾਮ 6.30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋ ਟਾਂਡਾ ਤੋਂ ਆਪਣੇ ਪਿੰਡ ਬੈਂਚਾਂ ਵੱਲ ਜਾ ਰਹੀ ਸਕੂਟਰੀ ਸਵਾਰ ਔਰਤ ਕਿਰਨਪ੍ਰੀਤ ਕੌਰ ਪਤਨੀ ਬਲਜੀਤ ਸਿੰਘ ਦੀ ਸਕੂਟਰੀ ਅੱਗੇ ਅਚਾਨਕ ਅਵਾਰਾ ਕੁੱਤਾ ਆ ਗਿਆ | ਜਿਸ ਵਿਚ ਟਕਰਾਉਣ ਕਾਰਨ ਔਰਤ ਸਕੂਟਰੀ ਸਣੇ ਸੜਕ ਤੇ ਡਿੱਗ ਗਈ | ਇਸ ਹਾਦਸੇ ਵਿਚ ਉਸਦੇ ਨਾਲ ਉਸਦੀ ਬੇਟੀ ਜੈਸਮੀਨ ਕੌਰ ਵੀ ਜਖਮੀ ਹੋ ਗਈ | ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਬਲਜੀਤ ਸਿੰਘ, ਅਸ਼ੀਸ਼ ਸਿੰਘ ਅਤੇ ਅਨੀਸ਼ਾ ਰਾਣੀ ਨੇ ਮਦਦ ਕਰਕੇ ਜਖਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਹੈ |


author

Hardeep Kumar

Content Editor

Related News