ਵਿਧਾਇਕ ਜਸਵੀਰ ਸਿੰਘ ਰਾਜਾ ਨੇ ਫੂਡ ਸਪਲਾਈ ਵਿਭਾਗ ਟਾਂਡਾ ਦੀ ਨਿਗਰਾਨ ਕਮੇਟੀ ਦਾ ਕੀਤਾ ਗਠਨ
Thursday, Oct 27, 2022 - 05:05 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਹਲਕਾ ਉੜਮੁੜ ਟਾਂਡਾ ਵਿਚ ਫੂਡ ਸਪਲਾਈ ਵਿਭਾਗ ਦੇ ਕੰਮ ਨੂੰ ਸਹੀ ਢੰਗ ਤੇ ਇਮਾਨਦਾਰੀ ਨਾਲ ਚਲਾਉਣ ਦੇ ਉਦੇਸ਼ ਨਾਲ ਵਿਧਾਇਕ ਜਸਵੀਰ ਸਿੰਘ ਰਾਜਾ ਵੱਲੋਂ ਫੂਡ ਸਪਲਾਈ ਵਿਭਾਗ ਨਿਗਰਾਨ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਸਰਬਸੰਮਤੀ ਨਾਲ ਚੁਣੀ ਗਈ 8 ਮੈਂਬਰੀ ਨਿਗਰਾਨ ਕਮੇਟੀ 'ਚ ਸਰੂਪ ਸਿੰਘ ਨੱਥੂਪੁਰ ਨੂੰ ਚੇਅਰਮੈਨ, ਨਵਨੀਤ ਸਿੰਘ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਜਦਕਿ ਜਤਿੰਦਰ ਕੁਮਾਰ ,ਅਵਤਾਰ ਸਿੰਘ , ਵਿਜੇ ਕੁਮਾਰ, ਮਨਜੀਤ ਕੌਰ ਅਤੇ ਹਰਜਿੰਦਰ ਸਿੰਘ ਨੂੰ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਗਠਿਤ ਨਿਗਰਾਨ ਕਮੇਟੀ ਦੀ ਟੀਮ ਨੂੰ ਸਨਮਾਨਿਤ ਕਰਦਿਆਂ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਉਂਦਿਆਂ ਵਿਧਾਇਕ ਜਸਵੀਰ ਰਾਜਾ ਨੇ ਕਿਹਾ ਕਿ ਫੂਡ ਸਪਲਾਈ ਵਿਭਾਗ ਦਾ ਕੰਮ ਬੜੇ ਹੀ ਸੁਚੱਜੇ ਤਰੀਕੇ ਨਾਲ ਚਲਾਉਣ ਅਤੇ ਇਸ ਦੀ ਸਕਰੀਨਿੰਗ ਕਰਨ ਵਾਸਤੇ ਇਹ ਕਮੇਟੀ ਕਾਰਜ ਕਰੇਗੀ ਅਤੇ ਹਲਕੇ ਅੰਦਰ ਸਹੀ ਤੇ ਲੋੜਵੰਦ ਲੋਕਾਂ ਦੀ ਪਛਾਣ ਕਰ ਕੇ ਵਿਭਾਗ ਨੂੰ ਰਿਪੋਰਟ ਦੇਵੇਗੀ।
ਇਹ ਖ਼ਬਰ ਵੀ ਪੜ੍ਹੋ - ਬਿਜਲੀ ਸਪਾਰਕਿੰਗ ਨਾਲ ਲੱਗੀ ਅੱਗ, ਪਰਾਲੀ ਨਾਲ ਭਰੀ ਟਰਾਲੀ ਸੜ੍ਹ ਕੇ ਸੁਆਹ
ਇਸ ਤੋਂ ਇਲਾਵਾ ਇਹ ਕਮੇਟੀ ਫੂਡ ਸਪਲਾਈ ਵਿਭਾਗ ਨਾਲ ਪੂਰੀ ਤਰ੍ਹਾਂ ਤਾਲਮੇਲ ਬਣਾ ਕੇ ਕੰਮ ਕਰੇਗੀ ਤਾਂ ਜੋ ਫੂਡ ਸਪਲਾਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਇਲਾਕੇ ਅੰਦਰ ਲੋੜਵੰਦ ਲੋਕਾਂ ਤਕ ਪਹੁੰਚਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਸਿਟੀ ਪ੍ਰਧਾਨ ਆਪ ਨੰਬਰਦਾਰ ਜਗਜੀਵਨ ਜੱਗੀ, ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ ,ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ ,ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ, ਡਾਇਰੈਕਟਰ ਰਣਵੀਰ ਸਿੰਘ ਨੱਥੂਪੁਰ, ਪ੍ਰੇਮ ਪਡਵਾਲ , ਅਤਵਾਰ ਸਿੰਘ ਪਲਾਚੱਕ ,ਨਿਰਮਲ ਸਿੰਘ ਕੁਰਾਲਾ ,ਰਾਮਪਾਲ ਬੈਂਸ ਨੇ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੱਤੀ।