ਲੰਡਨ, ਆਬੂਧਾਬੀ ਅਤੇ ਦੁਬਈ ਤੋਂ ਐੱਨ. ਆਰ. ਆਈਜ਼ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੀਆਂ ਫਲਾਈਟਾਂ

07/25/2020 1:56:25 PM

ਜਲੰਧਰ(ਪੁਨੀਤ) – ਲੰਡਨ ਤੋਂ ਐੱਨ. ਆਰ.ਆਈਜ਼ ਨੂੰ ਲੈ ਕੇ ਦੇਰ ਰਾਤ ਫਲਾਈਟ ਏ. ਐੱਲ. 161 ਭਾਰਤ ਪਹੁੰਚੀ। ਯਾਤਰੀਆਂ ਨੂੰ ਲੈਣ ਲਈ ਬੱਸ ਨੂੰ ਅੰਮ੍ਰਿਤਸਰ ਏਅਰਪੋਰਟ ਰਵਾਨਾ ਕੀਤਾ ਗਿਆ। ਯਾਤਰੀਆਂ ਦੇ ਬਚਾਅ ਲਈ ਕੰਡਕਟਰ ਸਟਾਫ ਨੂੰ ਸੈਨੇਟਾਈਜ਼ਰ, ਮਾਸਕ, ਦਸਤਾਨੇ ਆਦਿ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਗਈਆਂ। ਉਕਤ ਯਾਤਰੀ ਸ਼ਨੀਵਾਰ ਸਵੇਰੇ ਜਲੰਧਰ ਪਹੁੰਚਣਗੇ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਕਾਰਵਾਈ ਸ਼ੁਰੂ ਹੋਵੇਗੀ। ਜੇਕਰ ਉਕਤ ਐੱਨ. ਆਰ. ਆਈਜ਼ ਸਿਹਤ ਵਿਭਾਗ ਵਲੋਂ ਉਪਲੱਬਧ ਕਰਵਾਏ ਸਥਾਨ ’ਤੇ ਕੁਆਰੰਟਾਈਨ ਨਹੀਂ ਹੋਣਾ ਚਾਹੁਣਗੇ ਤਾਂ ਉਨ੍ਹਾਂ ਦੇ ਹੋਟਲ ਵਿਚ ਕੁਆਰੰਟਾਈਨ ਦਾ ਪ੍ਰਬੰਧ ਹੈ ਪਰ ਇਸ ਦੇ ਲਈ ਖਰਚਾ ਉਨ੍ਹਾਂ ਨੂੰ ਖੁਦ ਹੀ ਕਰਨਾ ਪਵੇਗਾ। ਜੇਕਰ ਵਿਭਾਗ ਵਲੋਂ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ ਤਾਂ ਉਨ੍ਹਾਂ ਦਾ ਖਰਚਾ ਵਿਭਾਗ ਉਠਾਏਗਾ। ਦੂਜੇ ਪਾਸੇ ਪੰਜਾਬੀਆਂ ਨੂੰ ਲੈ ਕੇ ਆਬੂਧਾਬੀ ਦੀ ਇਕ ਫਲਾਈਟ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ, ਜਦਕਿ ਦੁਬਈ ਤੋਂ ਆਉਣ ਵਾਲੀਆਂ 2 ਫਲਾਈਟਾਂ ਵਿਚੋਂ ਇਕ ਕਿਸੇ ਕਾਰਣ ਰੱਦ ਹੋ ਗਈ। ਦੁਬਈ ਵਾਲੀ ਫਲਾਈਟ ਐੱਫ. ਜ਼ੈੱਡ. 4525, 12.35 ਵਜੇ ਅੰਮ੍ਰਿਤਸਰ ਲੈਂਡ ਹੋਈ ਤੇ ਜਿਹੜੀ ਫਲਾਈਟ ਐੱਫ. ਜ਼ੈੱਡ. 4526 ਰੱਦ ਹੋਈ, ਉਹ 2.35 ਵਜੇ ਲੈਂਡ ਹੋਣੀ ਸੀ। ਦੁਬਈ ਤੋਂ ਆਈ ਫਲਾਈਟ ਦੇ ਐੱਨ. ਆਰ. ਆਈਜ਼ ਨੂੰ ਲੈ ਕੇ ਡਿਪੂ-1 ਦੀ ਬੱਸ ਜਲੰਧਰ ਪਹੁੰਚੀ। ਇਥੇ ਹੀ ਪਹੁੰਚਦੇ ਹੀ ਐੱਨ. ਆਰ. ਆਈਜ਼ ਦੇ ਕੋਰੋਨਾ ਟੈਸਟ ਲੈਣ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ।


Harinder Kaur

Content Editor

Related News