ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ
Friday, Aug 23, 2019 - 09:29 PM (IST)

ਬੰਗਾ, (ਚਮਨ ਲਾਲ/ਰਾਕੇਸ਼ ਅਰੋਡ਼ਾ)- ਇਥੋਂ ਨਜ਼ਦੀਕੀ ਪੈਂਦੇ ਪਿੰਡ ਦੁਸਾਂਝ ਖੁਰਦ ਦੇ ਇਕ ਮਜ਼ਦੂਰ ਦੀ ਦੇਰ ਸ਼ਾਮ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਖਡ਼ਕ ਸਿੰਘ ਉੁਰਫ ਬੱਬਲ (24) ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਦੁਸਾਂਝ ਖੁਰਦ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਜੋ ਕਿ ਰਾਜ ਮਿਸਤਰੀ ਦੇ ਨਾਲ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਅੱਜ ਉਹ ਰੋਜ਼ਾਨਾ ਦੀ ਤਰ੍ਹਾਂ ਪਿੰਡ ਚਾਹਲ ਖੁਰਦ ਵਿਖੇ ਕੰਮ ਕਰ ਰਿਹਾ ਸੀ ਜਿਵੇਂ ਹੀ ਉਸ ਨੇ ਪੈਡ ਕਰਨ ਲਈ ਲੋਹੇ ਦੀ ਪੌਡ਼ੀ ਨੂੰ ਚੁੱਕ ਕੇ ਅੱਗੇ ਕੀਤਾ ਤਾਂ ਉਹ 11 ਕੇ.ਵੀ. ਲਾਈਨਾਂ ਨਾਲ ਟਕਰਾਅ ਗਈ। ਜਿਸ ਨਾਲ ਜਿਥੇ ਉਸ ਨੂੰ ਜ਼ਬਰਦਸਤ ਕਰੰਟ ਲੱਗਾ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਖਡ਼ਕ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ।