ਮਹਾਨਗਰ ਦੇ ਮਸ਼ਹੂਰ ਜਿਊਲਰ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

Wednesday, Nov 09, 2022 - 12:27 AM (IST)

ਮਹਾਨਗਰ ਦੇ ਮਸ਼ਹੂਰ ਜਿਊਲਰ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਜਲੰਧਰ : ਜਲੰਧਰ ਪੁਲਸ ਨੇ ਇਕ ਮਸ਼ਹੂਰ ਜਿਊਲਰ ਨੂੰ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਉਕਤ ਜਿਊਲਰ ਗਹਿਣੇ ਵੇਚਣ ਦੇ ਨਾਂ ਹੇਠ ਹੈਰੋਇਨ ਦੀ ਤਸਕਰੀ ਕਰਦਾ ਸੀ। ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਜਲੰਧਰ ਦੇ ਅਵਤਾਰ ਨਗਰ 'ਚ ਰੇਡ ਕਰ ਗਗਨ ਜਿਊਲਰ 'ਤੇ ਸ਼ਿਕੰਜਾ ਕਸਿਆ ਹੈ।

ਇਹ ਖ਼ਬਰ ਵੀ ਪੜ੍ਹੋ - ਡਾਲਰ ਬਦਲਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ, ਲਿਫ਼ਾਫਾ ਖੋਲ੍ਹਿਆ ਤਾਂ ਨਿਕਲਿਆ ਸਾਬਣ

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਹੈਰੋਇਨ ਅੰਮ੍ਰਿਤਸਰ ਦੇ ਤਸਕਰਾਂ ਤੋਂ ਲਿਆ ਕੇ ਜਲੰਧਰ ਵਿਚ ਵੇਚਦਾ ਸੀ। ਉੱਥੇ ਹੀ ਪੁਲਸ ਵੱਲੋਂ ਅੱਗੇ ਜਾਂਚ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਦੇ ਨਾਲ ਕਿਹੜੇ ਨਸ਼ਾ ਤਸਕਰਾਂ ਦੀ ਸ਼ਮੂਲੀਅਤ ਹੈ।


author

Anmol Tagra

Content Editor

Related News