ਨਹੀਂ ਰਹੇ ਪੰਥ ਦੇ ਉੱਘੇ ਵਿਦਵਾਨ ਅਤੇ ਅੰਤਰਰਾਸ਼ਟਰੀ ਢਾਡੀ ਗਿਆਨੀ ਪਿ੍ਰਤਪਾਲ ਸਿੰਘ ਬੈਂਸ
Tuesday, Jan 05, 2021 - 11:32 AM (IST)
ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ): ਬੀਤੇ ਚਾਰ ਦਹਾਕਿਆਂ ਤੋਂ ਪੰਥਕ ਸਫਾ ’ਚ ਬਤੌਰ ਢਾਡੀ ਅੰਤਰਰਾਸ਼ਟਰੀ ਪੱਧਰ ’ਤੇ ਸੇਵਾਵਾਂ ਨਿਭਾਉਣ ਵਾਲੇ ਨਾਮਵਰ ਪੰਥਕ ਵਿਦਵਾਨ ਗਿਆਨੀ ਪਿ੍ਰਤਪਾਲ ਸਿੰਘ ਬੈਂਸ ਬੀਤੀ ਦੇਰ ਰਾਤ ਸਦੀਵੀ ਵਿਛੋੜਾ ਦੇ ਗਏ ਹਨ। ਉਹ ਬੀਤੇ ਕਰੀਬ 15 ਦਿਨ ਤੋਂ ਇਕ ਭਿਆਨਕ ਬੀਮਾਰੀ ਨਾਲ ਜੂਝ ਦੇ ਹੋਏ ਮੋਹਾਲੀ ਦੇ ਇਕ ਹਸਪਤਾਲ ’ਚ ਜ਼ੇਰੇ ਇਲਾਜ ਸਨ।
ਇਹ ਵੀ ਪੜ੍ਹੋ: 2 ਦਿਨ ਬਾਅਦ ਜੁਆਇਨ ਕਰਨੀ ਸੀ ਸਰਕਾਰੀ ਨੌਕਰੀ, ਪਾਰਟੀ 'ਤੇ ਗਏ ਮੁੰਡੇ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
ਗਿਆਨੀ ਬੈਂਸ ਨੂੰ ਜਿੱਥੇ ਕੌਮਾਂਤਰੀ ਪੱਧਰ ’ਤੇ ਗੋਲਡ ਮੈਡਲਿਸਟ ਪ੍ਰਾਪਤ ਹੋਣ ਦਾ ਗੌਰਵ ਹਾਸਲ ਹੋਇਆ ਸੀ ਉੱਥੇ ਉਹ ਉੱਚੇ ਆਦਰਸ਼ ਅਤੇ ਖੋਜ ਭਰਪੂਰ ਵਿਦਵਤਾ ਦੇ ਮਾਲਕ ਸਨ।ਅੱਜ ਉਨ੍ਹਾਂ ਦੀ ਅੰਤਮ ਯਾਤਰਾ ’ਚ ਸ਼ਾਮਲ ਹੋਏ ਲੋਕ ਗਾਇਕ ਜਨਾਬ ਦੁਰਗਾ ਰੰਗੀਲਾ ਨੇ ਕਿਹਾ ਕਿ ਉਹ ਅੱਜ ਜਿਸ ਮੁਕਾਮ ’ਤੇ ਹਨ ਉਨ੍ਹਾਂ ਨੂੰ ਉਸ ਮੁਕਾਮ ’ਤੇ ਪਹੁੰਚਾਉਣ ’ਚ ਗਿਆਨੀ ਪਿ੍ਰਤਪਾਲ ਸਿੰਘ ਬੈਂਸ ਦਾ ਵੱਡਮੁਲਾ ਯੋਗਦਾਨ ਹੈ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਇਕ ਹੋਰ ਕਿਸਾਨ ਦੀ ਮੌਤ
ਜ਼ਿਕਰਯੋਗ ਹੈ ਕਿ ਗਿਆਨੀ ਬੈਂਸ ਭਾਈ ਨੱਥਾ ਭਾਈ ਅਬਦੁੱਲਾ ਅੰਤਰਰਾਸ਼ਟਰੀ ਢਾਡੀ ਸਭਾ ਦੇ ਚੇਅਰਮੈਨ ਵੀ ਸਨ। ਉਨ੍ਹਾਂ ਨੇ ਆਪਣੀ ਕਲਮ ਤੋਂ ਅਨੇਕਾਂ ਪ੍ਰਸੰਗ ਰਚੇ ਹਨ ਅਤੇ ਲਿਖੇ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਭਰਤਗੜ੍ਹ (ਰੂਪਨਗਰ) ਵਿਖੇ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਾਬ ਦੁਰਗਾ ਰੰਗੀਲਾ, ਮਲਕੀਤ ਸਿੰਘ ਮੀਤ, ਮਨਜੀਤ ਸਿੰਘ ਅਬਿਆਣਾ, ਮਲਕੀਤ ਸਿੰਘ ਪਪਰਾਲੀ, ਮੇਜਰ ਸਿੰਘ ਕਲਿੱਤਰਾਂ, ਰਣਜੀਤ ਸਿੰਘ ਘਨੌਲਾ, ਬਲਵਿੰਦਰ ਸਿੰਘ ਪ੍ਰਵਾਨਾ, ਜਸਵੰਤ ਸਿੰਘ ਬੈਂਸ, ਕਿਸ਼ੋਰ ਸਿੰਘ, ਗੁਰਦਿਆਲ ਸਿੰਘ ਹੀਰਾ , ਮਨਜੀਤ ਸਿੰਘ ਰਾਹੀ ਆਦਿ ਅਨੇਕਾਂ ਸ਼ਖਸੀਅਤਾਂ ਅਤੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।
ਇਹ ਵੀ ਪੜ੍ਹੋ: ਪਿੰਡ ਧੂਲਕੋਟ ਤੋਂ ਕਿਸਾਨੀ ਸੰਘਰਸ਼ ਲਈ ਪਹੁੰਚੇਗਾ ਸਰੋਂ ਦਾ ਸਾਗ ਅਤੇ ਵੇਸਣ ਦੀਆਂ ਪਿੰਨੀਆਂ